02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜਨਮ-ਮੌਤ ਦੀ ਦੇਰੀ ਨਾਲ ਰਜਿਸਟ੍ਰੇਸ਼ਨ ਕਰਵਾਉਣ ਦੀ ਪ੍ਰਕਿਰਿਆ ਹੋਈ ਹੋਰ ਸਖ਼ਤ

ਜਲੰਧਰ, 1 ਅਗਸਤ (ਸ਼ਿਵ)- ਜਨਮ ਅਤੇ ਮੌਤ ਪ੍ਰਮਾਣ ਪੱਤਰ ਬਣਾਉਣ ਦੇ ਮਾਮਲੇ ਵਿਚ ਹੁਣ ਜਲਦੀ ਹੀ ਨਵਾਂ ਕਾਨੂੰਨ ਨੂੰ ਲਾਗੂ ਹੋਣ ਜਾ ਰਿਹਾ ਹੈ ਤੇ ਜਿਹੜੇ ਲੋਕ ਦੇਰੀ ਨਾਲ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਤਾਂ ਉਨਾਂ ਨੂੰ ਪ੍ਰਮਾਣ ਪੱਤਰ ਬਣਵਾਉਣ ਲਈ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ। ਇਸ ਬਾਰੇ ਲੋਕ-ਸਭਾ ਵਿਚ ਜਨਮ ਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ-2026 ਨੂੰ ਮਨਜੂਰੀ ਮਿਲਣ ਤੋਂ ਬਾਅਦ ਜਲਦੀ ਹੀ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ ਜਿਨਾਂ ਦੇ ਤਹਿਤ ਜੇਕਰ 2 ਸਾਲ ਦੀ ਦੇਰੀ ਤੋਂ ਬਾਅਦ ਪ੍ਰਮਾਣ ਪੱਤਰ ਲਈ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਤਾਂ ਇਸ ਲਈ ਪਹਿਲਾ ਦਰਜਾ ਨਿਆਇਕ ਮੈਜਿਸਟ੍ਰੇਟ ਦੀ ਮਨਜੂਰੀ ਲੈਣੀ ਪਵੇਗੀ।

ਏ.ਸੀ.ਪੀ. ਆਤਿਸ਼ ਭਾਟੀਆ ਅਤੇ ਥਾਣਾ ਮੁਖੀ ਯਾਦਵਿੰਦਰ ਸਿੰਘ ਰਾਣਾ ਜਾਣਕਾਰੀ ਦਿੰਦੇ ਹੋਏ। ਤਸਵੀਰ : ਮੁਨੀਸ਼ 02-08-2026
ਜਲੰਧਰ, 1 ਅਗਸਤ (ਸ਼ਿਵ)- ਜਨਮ ਅਤੇ ਮੌਤ ਪ੍ਰਮਾਣ ਪੱਤਰ ਬਣਾਉਣ ਦੇ ਮਾਮਲੇ ਵਿਚ ਹੁਣ ਜਲਦੀ ਹੀ ਨਵਾਂ ਕਾਨੂੰਨ ਨੂੰ ਲਾਗੂ ਹੋਣ ਜਾ ਰਿਹਾ ਹੈ ਤੇ ਜਿਹੜੇ ਲੋਕ ਦੇਰੀ ਨਾਲ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਤਾਂ ਉਨਾਂ ਨੂੰ ਪ੍ਰਮਾਣ ਪੱਤਰ ਬਣਵਾਉਣ ਲਈ ਨਿਯਮਾਂ ਨੂੰ ਹੋਰ ਸਖ਼ਤ ਕੀਤਾ ਗਿਆ ਹੈ। ਇਸ ਬਾਰੇ ਲੋਕ-ਸਭਾ ਵਿਚ ਜਨਮ ਤੇ ਮੌਤ ਰਜਿਸਟ੍ਰੇਸ਼ਨ (ਸੋਧ) ਬਿੱਲ-2026 ਨੂੰ ਮਨਜੂਰੀ ਮਿਲਣ ਤੋਂ ਬਾਅਦ ਜਲਦੀ ਹੀ ਨਵੇਂ ਕਾਨੂੰਨ ਲਾਗੂ ਹੋਣ ਜਾ ਰਹੇ ਹਨ ਜਿਨਾਂ ਦੇ ਤਹਿਤ ਜੇਕਰ 2 ਸਾਲ ਦੀ ਦੇਰੀ ਤੋਂ ਬਾਅਦ ਪ੍ਰਮਾਣ ਪੱਤਰ ਲਈ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਤਾਂ ਇਸ ਲਈ ਪਹਿਲਾ ਦਰਜਾ ਨਿਆਇਕ ਮੈਜਿਸਟ੍ਰੇਟ ਦੀ ਮਨਜੂਰੀ ਲੈਣੀ ਪਵੇਗੀ। ਹੁਣ ਤੱਕ ਜੇਕਰ ਜਨਮ ਅਤੇ ਮੌਤ ਦੀ ਰਜਿਸਟਰੇਸ਼ਨ ਇਕ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਕਰਵਾਈ ਜਾਂਦੀ ਸੀ ਤਾਂ ਜ਼ਿਲ੍ਹਾ ਮੈਜਿਸਟ੍ਰੇਟ, ਐੱਸ. ਡੀ. ਐਮ. ਦੀ ਮਨਜੂਰੀ ਲੈਣੀ ਪੈਂਦੀ ਸੀ। ਨਵੇਂ ਨਿਯਮਾਂ ਮੁਤਾਬਕ ਇਕ ਸਾਲ ਤੋਂ ਦੋ ਸਾਲ ਤੱਕ ਦੇਰੀ ਹੋਣ ’ਤੇ ਪਹਿਲਾਂ ਵਾਲੀ ਪ੍ਰਕਿਰਿਆ ਜਾਰੀ ਰਹੇਗੀ ਪਰ ਜੇਕਰ ਦੋ ਸਾਲ ਪੁਰਾਣਾ ਕੋਈ ਕੇਸ ਹੈ ਤਾਂ ਇਸ ਲਈ ਮੈਜਿਸਟ੍ਰੇਟ ਦੀ ਮਨਜੂਰੀ ਲੈਣੀ ਜ਼ਰੂਰੀ ਕੀਤੀ ਗਈ ਹੈ। ਸਰਕਾਰ ਦਾ ਮੰਨਣਾ ਸੀ ਕਿ ਸਮੇਂ ’ਤੇ ਰਜਿਸਟਰੇਸ਼ਨ ਨਾ ਹੋਣ ਕਾਰਨ ਕਈ ਗ਼ਲਤ ਪ੍ਰਮਾਣ ਪੱਤਰਾਂ ਦੇ ਬਣਨ ਦੀ ਸ਼ੰਕਾ ਬਣੀ ਰਹਿੰਦੀ ਸੀ ਤਾਂ ਇਹ ਗ਼ਲਤ ਦਸਤਾਵੇਜ਼ਾਂ ਦੇ ਸਹਾਰੇ ਪ੍ਰਮਾਣ ਪੱਤਰ ਤਿਆਰ ਕੀਤੇ ਜਾ ਸਕਦੇ ਸੀ। ਉਧਰ ਜੇਕਰ ਹਸਪਤਾਲ, ਮਾਪੇ ਤੇ ਸਬੰਧਿਤ ਵਿਅਕਤੀ ਵਲੋਂ ਤੈਅ ਸਮੇਂ ਵਿਚ ਜਨਮ ਅਤੇ ਮੌਤ ਦੀ ਸੂਚਨਾ ਨਾ ਦੇਣ ਜਾ ਗ਼ਲਤ ਜਾਣਕਾਰੀ ਦਿੰਦੇ ਹਨ ਉਨਾਂ ਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਜਦਕਿ ਦੇਰੀ ਨਾਲ ਪ੍ਰਮਾਣ ਪੱਤਰ ਬਣਾਉਣ ਵਾਲਿਆਂ ’ਤੇ ਵਿਭਾਗੀ ਕਾਰਵਾਈ ਹੋਵੇਗੀ। ਚੇਤੇ ਰਹੇ ਕਿ ਉਕਤ ਪ੍ਰਮਾਣ ਪੱਤਰ ਕਈ ਮਾਮਲਿਆਂ ਵਿਚ ਕਾਫੀ ਜ਼ਰੂਰੀ ਹੁੰਦਾ ਹੈ ਤੇ ਇਸ ਲਈ ਇਨ੍ਹਾਂ ਪ੍ਰਮਾਣ ਪੱਤਰਾਂ ਨੂੰ ਕਈ ਅਹਿਮ ਕੰਮਾਂ ਵਿਚ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪ੍ਰਮਾਣ ਪੱਤਰਾਂ ਦਾ ਡਿਜੀਟਲ ਡਾਟਾ ਵੀ ਤਿਆਰ ਕੀਤਾ ਜਾਵੇਗਾ। ਇਨ੍ਹਾਂ ਸਬੰਧਿਤ ਪ੍ਰਮਾਣ ਪੱਤਰਾਂ ਕਈ ਅਹਿਮ ਕੰਮਾਂ ਵਿਚ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ ਜਿਨਾਂ ਵਿਚ ਡਰਾਈਵਿੰਗ ਲਾਇਸੈਂਸ ਤਿਆਰ ਕਰਨਾ, ਸਕੂਲ ਵਿਚ ਉਮਰ ਲਈ, ਆਧਾਰ ਕਾਰਡ ਨਾਲ ਸਬੰਧਿਤ ਕੰਮਾਂ ਵਿਚ ਸ਼ਾਮਿਲ ਹੁੰਦਾ ਹੈ। ਲੋਕ-ਸਭਾ ਵਿਚ ਇਸ ਬਾਰੇ ਬਿੱਲ ਪਾਸ ਹੋ ਜਾਣ ਤੋਂ ਬਾਅਦ ਇਸ ਬਾਰੇ ਜਲਦੀ ਹੀ ਨਵੇਂ ਨਿਯਮਾਂ ਲਾਗੂ ਹੋ ਜਾਣਗੇ।ਕੁੱਝ ਦਿਨ ਪਹਿਲਾਂ ਹੀ ਇਸ ਬਾਰੇ ਸੋਧ ਬਿੱਲ ਲੋਕ-ਸਭਾ ਵਿਚ ਬਿਨਾਂ ਚਰਚਾ ਦੇ ਪਾਸ ਕੀਤਾ ਗਿਆ ਹੈ। ਜਲਦੀ ਹੀ ਇਸ ਬਾਰੇ ਨਵੇਂ ਨਿਯਮ ਲਾਗੂ ਕੀਤੇ ਜਾਣਗੇ।
ਨਗਰ ਨਿਗਮ ਵਿਚ ਰੋਜ਼ਾਨਾ 400 ਤੋਂ ਜ਼ਿਆਦਾ ਲੋਕ ਪ੍ਰਮਾਣ ਪੱਤਰ ਲਈ ਅਰਜ਼ੀਆਂ ਕਰਦੇ ਨੇ ਦਾਖਲ
ਜਲੰਧਰ, ਜਲੰਧਰ ਨਗਰ ਨਿਗਮ ਕੋਲ ਰੋਜ਼ਾਨਾ 300 ਤੋਂ 400ਦੇ ਕਰੀਬ ਲੋਕ ਜਨਮ-ਮੌਤ ਪ੍ਰਮਾਣ ਪੱਤਰ ਲਈ ਅਰਜ਼ੀਆਂ ਦਾਖਲ ਕਰਦੇ ਹਨ। ਇਕ ਜਾਣਕਾਰੀ ਮੁਤਾਬਕ ਇਨ੍ਹਾਂ ਦਿਨਾਂ ਵਿਚ ਅਪਲਾਈ ਕਰਨ ਦੀ ਗਿਣਤੀ ਵਧ ਗਈ ਹੈ ਕਿਉਂਕਿ ਸਰਕਾਰ ਵਲੋਂ ਪ੍ਰਮਾਣ ਪੱਤਰਾਂ ਨੂੰ ਡਿਜੀਟਲ ਕਰਨ ਲਈ 30 ਸਤੰਬਰ ਤੱਕ ਵਿਸ਼ੇਸ਼ ਛੋਟ ਦਿੱਤੀ ਗਈ ਹੈ ਕਿ ਉਹ ਬਿਨਾਂ ਕੋਈ ਆਪਣੀ ਫ਼ੀਸ ਦਿੱਤੇ ਪ੍ਰਮਾਣ ਪੱਤਰਾਂ ਨੂੰ ਡਿਜੀਟਲ ਕਰਵਾ ਸਕਦੇ ਹਨ। ਉਂਜ ਇਨ੍ਹਾਂ ਦੀ 80 ਰੁਪਏ ਪ੍ਰਤੀ ਪ੍ਰਮਾਣ ਪੱਤਰ ਮੁਤਾਬਕ ਫ਼ੀਸ ਲੱਗਦੀ ਰਹੀ ਹੈ। ਸਰਕਾਰ ਦੀ ਇਸ ਪੇਸ਼ਕਸ਼ ਦਾ ਲੋਕ ਫ਼ਾਇਦਾ ਉਠਾ ਰਹੇ ਹਨ ਤੇ ਕਈ ਸਕੂਲੀ ਬੱਚਿਆਂ ਵਲੋਂ ਵੀ ਪ੍ਰਮਾਣ ਪੱਤਰਾਂ ਨੂੰ ਡਿਜੀਟਲ ਕਰਨ ਕਰਵਾਇਆ ਜਾ ਰਿਹਾ ਹੈ। ਇਸ ਕਰਕੇ ਨਿਗਮ ਕੋਲ ਇਨ੍ਹਾਂ ਨੂੰ ਡਿਜੀਟਲ ਕਰਨ ਲਈ ਅਰਜ਼ੀਆਂ ਦੀ ਗਿਣਤੀ ਹਜ਼ਾਰਾਂ ਵਿਚ ਪੁੱਜ ਗਈ ਹੈ। ਨਿਗਮ ਕੋਲ ਡਿਜੀਟਲ ਕਰਨ ਲਈ ਇਕੋ ਹੀ ਕਰਮਚਾਰੀ ਹੈ ਜਦਕਿ ਇਨ੍ਹਾਂ ਦੀ ਗਿਣਤੀ ਵਧਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਨਵੇਂ ਪ੍ਰਮਾਣ ਪੱਤਰ ਤਾਂ ਆਨਲਾਈਨ ਹੀ ਤਿਆਰ ਹੁੰਦੇ ਹਨ। ਉਧਰ ਜਨਮ ਅਤੇ ਮੌਤ ਬਾਰੇ ਪ੍ਰਮਾਣ ਪੱਤਰ ਲਈ ਕਈ ਹਸਪਤਾਲਾਂ ਅਤੇ ਕੁੱਝ ਸ਼ਮਸ਼ਾਨਘਾਟ ਵਾਲਿਆਂ ਨੂੰ ਨਿਗਮ ਵਲੋਂ ਆਈ. ਡੀ. ਦਿੱਤੀ ਗਈ ਹੈ ਜਿਸ ਦੇ ਤਹਿਤ ਉਹ ਸਿੱਧੇ ਹੀ ਇਨ੍ਹਾਂ ਦਾ ਡਾਟਾ ਨਿਗਮ ਕੋਲ ਭੇਜ ਦਿੰਦੇ ਹਨ ਜਿਸ ਕਰਕੇ ਨਿਗਮ ਵਲੋਂ ਇਸ ਜਾਣਕਾਰੀ ਮੁਤਾਬਕ ਪ੍ਰਮਾਣ ਪੱਤਰ ਤਿਆਰ ਕੀਤਾ ਜਾਂਦਾ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੀ ਲੜਕੀ ਨੇ ਮੰਗੀ ਮੁਆਫ਼ੀ ਅਗਲੀ ਖ਼ਬਰ ਕਈ ਥਾਵਾਂ ’ਤੇ ਜਾਮ ਦਾ ਕਾਰਨ ਬਣ ਰਹੀ ਹੈ ਈ-ਰਿਕਸ਼ਿਆਂ ਦੀ ਭਰਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।