04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਚੌਕ ਬਣਾਉਣ ਲਈ ਮੇਅਰ ਨੂੰ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ (ਸ਼ਿਵ)-ਵਾਰਡ ਨੰਬਰ 37 ਦੀ ਕਾਂਗਰਸੀ ਦੀ ਕੌਂਸਲਰ ਸ੍ਰੀਮਤੀ ਸਰਬਜੀਤ ਕੌਰ ਦੀ ਅਗਵਾਈ ਵਿਚ ਅੱਜ ਇਕ ਵਫ਼ਦ ਨੇ ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇ ਕੇ 66 ਫੁੱਟੀ ਰੋਡ ਵਾਈਟ ਡਾਇਮੰਡ ਦੇ ਨੇੜੇ ਚੌਕ ਬਣਵਾਉਣ ਅਤੇ ਇਸ ਦਾ ਨਾਮ ਸੰਤ ਬਾਬਾ ਮੁਰਾਲੇ ਵਾਲੇ ਮਾਰਗ ਰੱਖਣ ਦੀ ਮੰਗ ਕੀਤੀ ਗਈ | ਇਸ ਮੌਕੇ ਬਾਬਾ ਮੱਖਣ ਸ਼ਾਹ ਲੁਬਾਣਾ ਸੁਸਾਇਟੀ ਰਜਿ. ਦੇ ਆਗੂ ਵੀ ਮੌਜੂਦ ਸਨ, ਜਿਨਾਂ ਵਿਚ ਯੂਥ ਆਗੂ ਹਰਲਗਨ ਸਿੰਘ, ਪ੍ਰਧਾਨ ਮੋਹਿੰਦਰ ਸਿੰਘ, ਅਵਤਾਰ ਸਿੰਘ, ਇੰਜ. ਪਰਮਿੰਦਰਜੀਤ ਸਿੰਘ, ਡਾ. ਕਰਨੈਲ ਸਿੰਘ, ਇੰਸਪੈਕਟਰ ਭੁਪਿੰਦਰ ਸਿੰਘ, ਪ੍ਰਤਾਪ ਸਿੰਘ ਹਾਜਰ ਸਨ | ਮੇਅਰ ਵਨੀਤ ਧੀਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਇਸ ਨਾਲ ਲੋਕਾਂ ਦੀ ਮੰਗ ਪੂਰੀ ਹੋ ਸਕੇ |

ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਭਲਾਈ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ 1 ਜੂਨ ਨੂੰ ਅਗਲੀ ਖ਼ਬਰ ਵਕੀਲ ਤੇ ਨਿਆਂ ਅਧਿਕਾਰੀ ਮਿਲ ਕੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਯਤਨ ਕਰਨਗੇ-ਜੱਜ ਪਿ੍ਆ ਸੂਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।