04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਨਿਗਮ ਦੇ ਬੈਂਕ ਖਾਤੇ ਸੀਲ ਹੋਣ ਨਾਲ ਕਰਮਚਾਰੀਆਂ ਦੀਆਂ ਰੁਕੀਆਂ ਤਨਖ਼ਾਹਾਂ ਨਾਰਾਜ਼ ਕਰਮਚਾਰੀਆਂ ਵਲੋਂ ਡੀ. ਐੱਸ. ਐਫ. ਏ. ਦੇ ਕਮਰੇ ਵਿਚ ਧਰਨਾ ਲੰਬੇ ਸਮੇਂ ਤੋਂ ਬੈਂਕ ਖਾਤੇ ਸੀਲ ਹੋਣ ਕਾਰਨ ਨਿਗਮ ਦੇ ਕੰਮ ਪ੍ਰਭਾਵਿਤ

ਜਲੰਧਰ, 3 ਅਗਸਤ (ਸ਼ਿਵ)- ਨਗਰ ਨਿਗਮ ਦੇ ਬੈਂਕ ਖਾਤੇ ਸੀਲ ਹੋਣ ਦਾ ਅਸਰ ਹੁਣ ਨਿਗਮ ਦੇ ਵਿੱਤੀ ਸੰਕਟ ’ਤੇ ਪੈਂਦਾ ਨਜ਼ਰ ਆ ਰਿਹਾ ਹੈ ਸਗੋਂ ਕਾਫੀ ਸਮੇਂ ਤੋਂ ਨਗਰ ਨਿਗਮ ਦੇ ਤਿੰਨ ਖਾਤੇ ਸੀਲ ਹੋਣ ਕਰਕੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਵੀ ਰੁਕ ਗਈਆਂ ਹਨ ਜਿਸ ਤੋਂ ਨਾਰਾਜ਼ ਨਿਗਮ ਦੇ ਕਰਮਚਾਰੀਆਂ ਵਲੋਂ ਯੂਨੀਅਨ ਆਗੂ ਵਿਕੀ ਸਹੋਤਾ ਦੀ ਅਗਵਾਈ ਵਿਚ ਨਿਗਮ ਦੇ ਡੀ. ਸੀ.

ਨਗਰ ਨਿਗਮ ਦੇ ਡੀ. ਸੀ. ਐਫ. ਏ. ਦੇ ਕਮਰੇ ਵਿਚ ਧਰਨਾ ਦੇਣ ਮੌਕੇ ਵਿਕੀ ਸਹੋਤਾ ਤੇ ਹੋਰ। ਤਸਵੀਰ. ਮੁਨੀਸ਼ 04-08-2026
ਜਲੰਧਰ, 3 ਅਗਸਤ (ਸ਼ਿਵ)- ਨਗਰ ਨਿਗਮ ਦੇ ਬੈਂਕ ਖਾਤੇ ਸੀਲ ਹੋਣ ਦਾ ਅਸਰ ਹੁਣ ਨਿਗਮ ਦੇ ਵਿੱਤੀ ਸੰਕਟ ’ਤੇ ਪੈਂਦਾ ਨਜ਼ਰ ਆ ਰਿਹਾ ਹੈ ਸਗੋਂ ਕਾਫੀ ਸਮੇਂ ਤੋਂ ਨਗਰ ਨਿਗਮ ਦੇ ਤਿੰਨ ਖਾਤੇ ਸੀਲ ਹੋਣ ਕਰਕੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਵੀ ਰੁਕ ਗਈਆਂ ਹਨ ਜਿਸ ਤੋਂ ਨਾਰਾਜ਼ ਨਿਗਮ ਦੇ ਕਰਮਚਾਰੀਆਂ ਵਲੋਂ ਯੂਨੀਅਨ ਆਗੂ ਵਿਕੀ ਸਹੋਤਾ ਦੀ ਅਗਵਾਈ ਵਿਚ ਨਿਗਮ ਦੇ ਡੀ. ਸੀ. ਐਫ. ਏ. ਦੇ ਕਮਰੇ ਵਿਚ ਧਰਨਾ ਦਿੱਤਾ ਗਿਆ। ਕਰਮਚਾਰੀਆਂ ਦਾ ਕਹਿਣਾ ਸੀ ਕਿ ਉਨਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਵਿਚ ਦੇਰੀ ਹੋ ਰਹੀ ਹੈ ਜਦਕਿ ਦੂਜੇ ਪਾਸੇ ਜਦੋਂ ਤਨਖ਼ਾਹਾਂ ਵਿਚ ਦੇਰੀ ਹੁੰਦੀ ਹੈ ਤਾਂ ਉਨਾਂ ਕਰਮਚਾਰੀਆਂ ਨੂੰ ਮੁਸ਼ਕਲਾਂ ਹੁੰਦੀਆਂ ਹਨ ਜਿਨਾਂ ਨੇ ਬੈਂਕਾਂ ਤੋਂ ਕਰਜ਼ੇ ਲਏ ਹੁੰਦੇ ਹਨ ਤਾਂ ਕਿਸ਼ਤਾਂ ਦੀ ਅਦਾਇਗੀ ਵਿਚ ਦੇਰੀ ਹੋਣ ਨਾਲ ਉਨਾਂ ਨੂੰ ਜੁਰਮਾਨਾ ਪੈ ਜਾਂਦਾ ਹੈ। ਕਰਮਚਾਰੀਆਂ ਨੇ ਕਾਫੀ ਸਮੇਂ ਤੱਕ ਡੀ. ਸੀ. ਐਫ. ਏ. ਦੇ ਕਮਰੇ ਵਿਚ ਧਰਨਾ ਮਾਰਿਆ। ਨਿਗਮ ਦੇ ਕਰਮਚਾਰੀਆਂ ਕਾਫੀ ਸਮੇਂ ਤੱਕ ਡੀ. ਸੀ. ਐਫ. ਏ. ਦੇ ਕਮਰੇ ਵਿਚ ਧਰਨਾ ਦੇ ਕੇ ਬੈਠੇ ਰਹੇ ਤਾਂ ਇਹ ਧਰਨਾ ਉਸ ਵੇਲੇ ਖ਼ਤਮ ਹੋਇਆ ਜਦੋਂ ਕਿ ਡੀ. ਸੀ. ਐਫ. ਏ. ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਅਦਾਇਗੀ ਜਲਦੀ ਕੀਤੀ ਜਾਵੇਗੀ। ਬਾਅਦ ਵਿਚ ਯੂਨੀਅਨ ਆਗੂ ਵਿਕੀ ਸਹੋਤਾ ਦਾ ਕਹਿਣਾ ਸੀ ਕਿ ਉਨਾਂ ਨੇ ਡੀ. ਸੀ. ਐਫ. ਏ. ਤੋਂ ਮੰਗ ਕੀਤੀ ਕਿ ਬਾਕੀ ਕੰਮਾਂ ਦੀਆਂ ਅਦਾਇਗੀਆਂ ਹੋ ਰਹੀਆਂ ਹਨ ਤਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਕਿਉਂ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਉਨਾਂ ਨੇ ਵੀ ਪਰਿਵਾਰ ਦੇ ਪਾਲਨ ਪੋਸ਼ਣ ਲਈ ਖਰਚਾ ਕਰਨਾ ਹੁੰਦਾ ਹੈ । ਵਿਕੀ ਸਹੋਤਾ ਦਾ ਕਹਿਣਾ ਸੀ ਕਿ ਕਰਮਚਾਰੀਆਂ ਦੀ ਜਦੋਂ ਤਨਖ਼ਾਹ ਵਿਚ ਦੇਰੀ ਹੁੰਦੀ ਹੈ ਤਾਂ ਇਹੋ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਤੋਂ ਜਦੋਂ ਜੀ. ਐੱਸ. ਟੀ. ਰਕਮ ਦਾ ਹਿੱਸਾ ਆਵੇਗਾ ਤਾਂ ਉਸ ਵੇਲੇ ਤਨਖ਼ਾਹਾਂ ਦੀ ਅਦਾਇਗੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਅਜੇ ਤੱਕ ਨਿਗਮ ਵਲੋਂ ਕਰਮਚਾਰੀਆਂ ਦਾ ਪੀ. ਐਫ. ਫ਼ੰਡ ਦੇ ਕਰੀਬ 16 ਕਰੋੜ ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਉਨਾਂ ਕਿਹਾ ਕਿ ਜਿਨਾਂ ਅਫਸਰਾਂ ਵਲੋਂ ਕੇਸਾਂ ਦੀ ਸਹੀ ਤਰੀਕੇ ਨਾਲ ਪੈਰਵਾਈ ਨਹੀਂ ਕੀਤੀ ਗਈ ਸੀ ਤਾਂ ਬੈਂਕ ਖਾਤੇ ਸੀਲ ਹੋ ਗਏ ਹਨ ਤਾਂ ਨਿਗਮ ਨੂੰ ਉਨਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਵਿਕੀ ਸਹੋਤਾ ਦਾ ਕਹਿਣਾ ਸੀ ਕਿ ਜੇਕਰ ਜਲਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਤਾਂ ਕਰਮਚਾਰੀ ਰੋਸ ਜਾਹਿਰ ਕਰਨਗੇ। ਨਗਰ ਨਿਗਮ ਦੇ ਕਾਫੀ ਸਮੇਂ ਤੋਂ 2 ਬੈਂਕ ਖਾਤੇ ਸੀਲ ਹੋਏ ਸੀ ਤੇ ਇਕ ਬੈਂਕ ਖਾਤਾ ਕੁੱਝ ਦਿਨ ਪਹਿਲਾਂ ਹੀ ਸੀਲ ਕੀਤਾ ਗਿਆ ਸੀ। ਜਿੰਦਲ ਕੰਪਨੀ ਵਲੋਂ ਨਗਰ ਨਿਗਮ ’ਤੇ ਕਰੋੜਾਂ ਰੁਪਏ ਦੇ ਮੁਆਵਜ਼ੇ ਦਾ ਕੇਸ ਪਾਇਆ ਗਿਆ ਸੀ। ਉਹ ਕੇਸ ਹੁਣ ਸੁਪਰੀਮ ਕੋਰਟ ਵਿਚ ਚਲਾ ਗਿਆ ਸੀ ਤੇ ਹੁਣ ਇਸ ਮਾਮਲੇ ਦੀ 17 ਅਗਸਤ ਨੂੰ ਸੁਣਵਾਈ ਹੈ। ਦੱਸਿਆ ਜਾਂਦਾ ਹੈ ਕਿ ਨਿਗਮ ਵਲੋਂ ਆਪਣੀਆਂ ਜਾਇਦਾਦਾਂ ਦੇ ਦਸਤਾਵੇਜ਼ ਵੀ ਅਦਾਲਤ ਵਿਚ ਜਮਾਂ ਕਰਵਾਏ ਜਾ ਸਕਦੇ ਹਨ ਜਿਸ ਕਰਕੇ ਉਸ ਦਾ ਮੁੱਖ ਬੈਂਕ ਖਾਤਾ ਖੁੱਲ ਸਕਦਾ ਹੈ। ਇਸ ਤੋਂ ਇਲਾਵਾ ਇਕ ਦੂਜੇ ਖਾਤੇ ਨੂੰ ਵੀ ਖੁਲ੍ਹਵਾਉਣ ਲਈ ਆਪਣੇ ਯਤਨ ਸ਼ੁਰੂ ਕਰ ਦਿੱਤੇ ਹਨ। ਬੈਂਕ ਖਾਤੇ ਸੀਲ ਹੋਣ ਕਾਰਨ ਕਈ ਨਿਗਮ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਰੁਕੀਆਂ ਹਨ ਸਗੋਂ ਠੇਕੇਦਾਰਾਂ ਨੂੰ ਅਦਾਇਗੀਆਂ ਵੀ ਰੁਕ ਗਈ ਹਨ। ਨਗਰ ਨਿਗਮ ਨੂੰ ਹਰ ਮਹੀਨੇ ਨਿਗਮ ਦੇ ਕਰਮਚਾਰੀਆਂ ਦੀ ਕਰੀਬ 16 ਕਰੋੜ ਰੁਪਏ ਤਨਖ਼ਾਹਾਂ ਦੀ ਅਦਾਇਗੀ ਕਰਨੀ ਹੁੰਦੀ ਹੈ।
ਪਿਛਲੀ ਖ਼ਬਰ ਦਮੋਰੀਆ ਪੁਲ ਨੂੰ ਜਾਣ ਵਾਲਾ ਸਾਰਾ ਰਸਤਾ ਬੰਦ ਹੋਣ ਨਾਲ ਲੋਕ ਪੇ੍ਸ਼ਾਨ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦਾ ਇਕ ਪਾਸੇ ਹੀ... ਅਗਲੀ ਖ਼ਬਰ ਵਕਫ਼ ਬੋਰਡ ਦੀ ਲੀਜ਼ ਵਾਲੀ ਜ਼ਮੀਨ ’ ਤੇ ਜਾਅਲੀ ਦਸਤਾਵੇਜ਼ਾਂ ਨਾਲ ਕਬਜ਼ੇ ਦੀ ਕੋਸ਼ਿਸ਼ - ਮਨਿੰਦਰ ਸਿੰਘ ਪੀੜਤ ਵਲੋਂ ਕਬਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।