04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

15 ਲੱਖ ਦੀ ਝੂਠੀ ਚੋਰੀ ਮਾਮਲੇ ਦੇ ਦੋਸ਼ੀ ਫਿਲਹਾਲ ਅਜੇ ਵੀ ਪੁਲਿਸ ਦੀ ਗਿੑਫਤ ਤੋਂ ਬਾਹਰ

ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਗਸਤ (ਮਨੋਜ ਕੁਮਾਰ)- ਪਿਛਲੇ ਦਿਨੀਂ ਸ਼ਹਿਰ ਦੇ ਗੁਰੂ ਨਾਨਕ....

ਅਜੀਤ ਡੈਸਕ 04-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਗਸਤ (ਮਨੋਜ ਕੁਮਾਰ)- ਪਿਛਲੇ ਦਿਨੀਂ ਸ਼ਹਿਰ ਦੇ ਗੁਰੂ ਨਾਨਕ ਮਹੁੱਲੇ ਦੇ ਵਸਨੀਕ ਪਰਿਵਾਰ ਦੇ ਨਾਬਾਲਗ ਬੱਚੇ ਅਤੇ ਉਸਦੇ ਪਿਤਾ ਵਲੋ ਬਣਾਈ 15 ਲੱਖ ਰੁਪਏ ਦੀ ਝੂਠੀ ਚੋਰੀ ਕਹਾਣੀ ਦੇ ਮੁੱਖ ਦੋਸ਼ੀ ਪਿਓ ਪੁੱਤਰ ਫਿਲਹਾਲ ਪੁਲਿਸ ਦੀ ਗਿੑਫਤ ਤੋਂ ਬਾਹਰ ਹਨ। ਹਾਲਾਂਕਿ ਇਹ ਮਾਮਲਾ ਪੁਲਿਸ ਦੀ ਸੂਝ ਬੂਝ ਨਾਲ ਹੀ ਸਾਹਮਣੇ ਆਇਆ ਜਿਸ ਦੌਰਾਨ ਖੁਦ ਥਾਣਾ ਮੁਖੀ ਨੇ ਬਾਰੀਕੀ ਨਾਲ ਛਾਣਬੀਣ ਕੀਤੀ ਤੇ ਇਸ ਮਾਮਲੇ ਵਿਚ ਬਿਨ੍ਹਾਂ ਵਜਾ ਬਲੀ ਦਾ ਬੱਕਰਾ ਬਨਣ ਜਾ ਰਹੇ ਸੁਨਿਆਰ ਦੀ ਬੇਗੁਨਾਹੀ ਵੀ ਸਾਹਮਣੇ ਆਈ।

ਫਿਲਹਾਲ ਥਾਣਾ ਮੁਖੀ ਚਰਨਜੀਤ ਸਿੰਘ ਨੇ ਗੱਲਬਾਤ ਦੌਰਾਨ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਹੁਤ ਜਲਦ ਦੋਸ਼ੀ ਪੁਲਿਸ ਅੜਿੱਕੇ ਹੋਣਗੇ ਤੇ ਮਾਮਲੇ ਦੇ ਹਰ ਪਹਿਲੂ ਦਾ ਹੋਰ ਸੱਚ ਵੀ ਸਾਹਮਣੇ ਆਵੇਗਾ।

ਪਿਛਲੀ ਖ਼ਬਰ ਗੱਡੀ ਨੂੰ ਰਸਤਾ ਨਾ ਦੇਣ ਤੇ ਚੱਲੀ ਗੋਲੀ, ਦੋ ਸਕੇ ਭਰਾਵਾਂ ਦੀ ਮੌਤ ਅਗਲੀ ਖ਼ਬਰ ਚੰਡੀਗੜ੍ਹ ਮਹਾਂ ਰੈਲੀ 'ਚ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਝੰਡੇ ਹੇਠ ਪਹੁੰਚਣਗੇ ਹਜ਼ਾਰਾਂ ਅਧਿਆਪਕ