05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕਲਕੱਤਾ ਮਿਊਜ਼ਿਕ ਸੈਂਟਰ ਦੇ ਮਾਲਕ ਨਾਲ ਲੁੱਟ, 1.80 ਲੱਖ ਦੀ ਨਕਦੀ ਸਮੇਤ ਬੈਗ ਲੈ ਕੇ ਲੁਟੇਰੇ ਫ਼ਰਾਰ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ (ਜਤਿੰਦਰ ਪੰਮੀ)-ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਤਾਜ਼ਾ ਮਾਮਲੇ ਵਿੱਚ ਕਲਕੱਤਾ ਮਿਊਜ਼ਿਕ ਸੈਂਟਰ ਦੇ ਮਾਲਕ ਨਾਲ ਚਲਾਕੀ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਜਾਣਕਾਰੀ ਮੁਤਾਬਕ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਪੀੜਤ ਤੇਜਵਿੰਦਰ ਸਿੰਘ ਦਾ ਬੈਗ ਚੁੱਕ ਕੇ ਫਰਾਰ ਹੋ ਗਏ | ਪੀੜਤ ਨੇ ਦੱਸਿਆ ਕਿ ਦੁਕਾਨ ਬੰਦ ਕਰ ਕੇ ਆਪਣੀ ਗੱਡੀ ਵਿੱਚ ਘਰ ਜਾ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿਚ ਦੋ ਨੌਜਵਾਨਾਂ ਨੇ ਉਸਦੀ ਗੱਡੀ ਦਾ ਸ਼ੀਸ਼ਾ ਖੜਕਾ ਕੇ ਕਿਹਾ ਕਿ ਟਾਇਰ ਪੈਂਚਰ ਹੈ | ਜਿਵੇਂ ਹੀ ਉਹ ਹੇਠਾਂ ਉਤਰ ਕੇ ਟਾਇਰ ਦੇਖਣ ਲੱਗਾ ਤਾਂ ਦੋਸ਼ੀ ਵੀ ਉਥੇ ਆ ਗਏ | ਜਦੋਂ ਉਨ੍ਹਾਂ ਨੇ ਹਵਾ ਭਰਨ ਲਈ ਡਿੱਗੀ ਵਿਚ ਰੱਖਿਆ ਪੰਪ ਕੱਢਣ ਲਈ ਡਿੱਗੀ ਖੋਲ੍ਹੀ ਤਾਂ ਉਕਤ ਨੌਜਵਾਨ ਗੱਡੀ ਵਿੱਚ ਪਿਆ ਬੈਗ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ | ਪੀੜਤ ਦੇ ਮੁਤਾਬਕ ਬੈਗ ਵਿੱਚ ਕਰੀਬ 1 ਲੱਖ 80 ਹਜ਼ਾਰ ਰੁਪਏ ਦੀ ਨਕਦੀ, ਲੈਪਟਾਪ ਅਤੇ ਹੋਰ ਜ਼ਰੂਰੀ ਸਾਮਾਨ ਮੌਜੂਦ ਸੀ | ਵਾਰਦਾਤ ਤੋਂ ਬਾਅਦ ਪੀੜਤ ਥਾਣਾ ਡਵੀਜ਼ਨ ਨੰਬਰ 3 ਵਿੱਚ ਸ਼ਿਕਾਇਤ ਦੇਣ ਲਈ ਪਹੁੰਚਿਆ, ਜਿੱਥੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਲਾਕੇ ਵਿੱਚ ਵਧ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਕਾਰੋਬਾਰੀਆਂ ਅਤੇ ਆਮ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ | ਲੋਕਾਂ ਨੇ ਪੁਲਿਸ ਤੋਂ ਲੁੱਟਖੋਹ ਕਰਨ ਵਾਲੇ ਗਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |
ਇਸ ਤੋਂ ਪਹਿਲਾਂ ਡਾ. ਬੀਆਰ ਅੰਬੇਡਕਰ ਚੌਕ ਨੇੜੇ ਵਾਪਰੀ ਝਪਟਮਾਰੀ ਦੀ ਇਕ ਹੋਰ ਵਾਰਦਾਤ ਵਿਚ ਪਲਸਰ ਸਵਾਰ ਲੁਟੇਰੇ ਸ਼ਾਪਿੰਗ ਕਰਕੇ ਘਰ ਜਾ ਰਹੀ ਔਰਤ ਕੋਲੋਂ ਪਰਸ ਖੋਹ ਕੇ ਫਰਾਰ ਹੋ ਗਏ | ਪੀੜਤਾ ਪਾਇਲ ਦੇ ਪਤੀ ਕਮਲ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਪਰਸ ਵਿੱਚ ਆਈ-ਫੋਨ, ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਅਤੇ ਕੁਝ ਜ਼ਰੂਰੀ ਦਸਤਾਵੇਜ਼ ਮੌਜੂਦ ਸਨ, ਜੋ ਸ਼ਰਾਰਤੀ ਅਨਸਰ ਲੈ ਕੇ ਫਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਦਾ ਹੋਇਆ ਮਾੜਾ ਹਾਲ-ਰਾਣਾ <br/> ਅਗਲੀ ਖ਼ਬਰ ਵਪਾਰੀ ਕਮਿਸ਼ਨ ਵਲੋਂ ਮਾਡਲ ਟਾਊਨ ਮਾਰਕੀਟ ਦੇ ਵਪਾਰੀਆਂ ਨਾਲ ਅਹਿਮ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।