05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕਾਂਗਰਸ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ - ਚੇਅਰਮੈਨ ਦਰਸ਼ਨ ਸਿੰਘ ਟਾਹਲੀ

ਨਕੋਦਰ, 4 ਅਗਸਤ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਸੋਸ਼ਲ ਮੀਡੀਆ ‘ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਡਾ. ਨਵਜੋਤ ਦਹੀਆ ਵਲੋਂ ਕਥਿਤ ਮਾਈਨਿੰਗ ਸਬੰਧੀ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ।

ਅਜੀਤ ਡੈਸਕ 05-08-2026
ਨਕੋਦਰ, 4 ਅਗਸਤ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਸੋਸ਼ਲ ਮੀਡੀਆ ‘ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਡਾ. ਨਵਜੋਤ ਦਹੀਆ ਵਲੋਂ ਕਥਿਤ ਮਾਈਨਿੰਗ ਸਬੰਧੀ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ। ਜ਼ਿਲ੍ਹਾ ਪਰਿਸ਼ਦ ਜਲੰਧਰ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਸੀਨੀਅਰ ਪਾਰਟੀ ਆਗੂਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਡਾ. ਨਵਜੋਤ ਦਹੀਆ ਵਾਇਰਲ ਵੀਡੀਓ ਰਾਹੀਂ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਨਾਮ ਬੇਵਜ੍ਹਾ ਇਸ ਮਾਮਲੇ ਨਾਲ ਜੋੜ ਕੇ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਸ਼ਨ ਸਿੰਘ ਟਾਹਲੀ ਨੇ ਕਿਹਾ ਕਿ ਜਿਸ ਥਾਂ ਨੂੰ ਵੀਡੀਓ ਵਿੱਚ ਮਾਈਨਿੰਗ ਦਾ ਸਥਾਨ ਦੱਸਿਆ ਗਿਆ, ਉੱਥੇ ਨਾ ਰੇਤ ਦੀ ਖੁਦਾਈ ਹੁੰਦੀ ਦਿਖਾਈ ਦਿੱਤੀ, ਨਾ ਕੋਈ ਮਸ਼ੀਨ ਕੰਮ ਕਰਦੀ ਨਜ਼ਰ ਆਈ ਅਤੇ ਨਾ ਹੀ ਰੇਤ ਨਾਲ ਭਰੇ ਟਿੱਪਰ ਵਿਖਾਏ ਗਏ। ਦਰਸ਼ਨ ਸਿੰਘ ਟਾਹਲੀ ਨੇ ਕਿਹਾ ਕਿ ਨਕੋਦਰ ਦੇ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡਾ. ਨਵਜੋਤ ਦਹੀਆ ਨੂੰ ਹਰਾਇਆ ਸੀ ਅਤੇ 2027 ਵਿੱਚ ਵੀ ਲੋਕ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਦੁਬਾਰਾ ਜਿਤਾਉਣਗੇ । ਇਸ ਮੌਕੇ ਬਲਾਕ ਸੰਮਤੀ ਨਕੋਦਰ ਦੇ ਚੇਅਰਮੈਨ ਚਰਨਜੀਤ ਸਿੰਘ, ਬਲਾਕ ਸੰਮਤੀ ਨੂਰਮਹਿਲ ਦੇ ਚੇਅਰਮੈਨ ਚਰਨਜੀਤ ਰਾਏ, ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਬੀਰ ਸਿੰਘ, ਰਜਨੀਸ਼ ਗੌਤਮ, ਭਵਨੇਸ਼ ਕੰਡਾ, ਸੌਰਵ ਗੌਤਮ, ਰਮੇਸ਼ ਸੋੰਧੀ ਐੱਮ.ਸੀ., ਅਸ਼ਵਨੀ ਕੋਹਲੀ ਐੱਮ.ਸੀ. ਸਮੇਤ ਆਮ ਆਦਮੀ ਪਾਰਟੀ ਦੇ ਹੋਰ ਆਗੂ ਹਾਜ਼ਰ ਸਨ
ਪਿਛਲੀ ਖ਼ਬਰ 200 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਤੀਰਥ ਯਾਤਰਾ ਸਕੀਮ ਤਹਿਤ ਪਿੰਡ ਚੱਕ ਦੇਸ ਰਾਜ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।