ਵਿਧਾਇਕ ਲਾਡੀ ਸ਼ੇਰੋਵਾਲੀਆ ਵਲੋਂ ਲੋਹੀਆਂ ਬਲਾਕ ਦੇ ਵੱਖ - ਵੱਖ ਪਿੰਡਾਂ ਦਾ ਦੌਰਾ
ਲੋਹੀਆਂ ਖਾਸ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਆਹਟ ਭਾਵੇਂ ਹਾਲੇ ਕਿਧਰੇ ਦੂਰ ਹੀ ਹੈ, ਪਰ ਜਿਲ੍ਹਾਂ ਕਾਂਗਰਸ ਕਮੇਟੀ ਦੇ ਦਿਹਾਤੀ ਪ੍ਰਧਾਨ ਅਤੇ ਸ਼ਾਹਕੋਟ ਤੋਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਆਪਣੇ ‘ਚੋਣ ਦੌਰੇ’ ਵਾਂਗ ਹਰ ਪਿੰਡ ’ਚ ਦੌਰਾ ਅਤੇ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ| ਲੋਹੀਆਂ ਦੇ ਪਿੰਡ ਵਾੜਾ ਜੋਧ ਸਿੰਘ ਵਿਖੇ ਹੋਈ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਅਗਲੀ ਸਰਕਾਰ ਬਣਨੀ ਤੈਅ ਹੈ| ਕਾਂਗਰਸ ੀ ਆਗੂ ਨਰਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਮੌਕੇ ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਪੌਣੇ ਪੰਜ ਸਾਲ ਤੋਂ ਚੱਲ ਰਹੇ ‘ਸਰਕਾਰੀ ਤੰਤਰ’ ਦੇ ਜੁਲਮ ਦਾ ਟਾਕਰਾ ਕੇਵਲ ਚਾਰ ਕੁ ਮਹੀਨੇ ਹੋਰ ਕਰ ਲੈਣ, ਫਿਰ ਚੋਣ ਜਾਬਤੇ ਤੋਂ ਬਾਅਦ ਲੋਕ ‘ਆਪ’ ਵਾਲਿਆਂ ਨੂੰ ਮੂੰਹ ਨਹੀਂ ਲਾਉਣਗੇ| ਇਸ ਤੋਂ ਪਹਿਲਾਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਦਾ ਅਗਾਉਂ ਪ੍ਰਬੰਧ ਕਰਨ ਵਾਲੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ. ਏ.
ਲੋਹੀਆਂ ਖਾਸ, 4 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਆਹਟ ਭਾਵੇਂ ਹਾਲੇ ਕਿਧਰੇ ਦੂਰ ਹੀ ਹੈ, ਪਰ ਜਿਲ੍ਹਾਂ ਕਾਂਗਰਸ ਕਮੇਟੀ ਦੇ ਦਿਹਾਤੀ ਪ੍ਰਧਾਨ ਅਤੇ ਸ਼ਾਹਕੋਟ ਤੋਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਆਪਣੇ ‘ਚੋਣ ਦੌਰੇ’ ਵਾਂਗ ਹਰ ਪਿੰਡ ’ਚ ਦੌਰਾ ਅਤੇ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ| ਲੋਹੀਆਂ ਦੇ ਪਿੰਡ ਵਾੜਾ ਜੋਧ ਸਿੰਘ ਵਿਖੇ ਹੋਈ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਅਗਲੀ ਸਰਕਾਰ ਬਣਨੀ ਤੈਅ ਹੈ| ਕਾਂਗਰਸ ੀ ਆਗੂ ਨਰਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਮੌਕੇ ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਪੌਣੇ ਪੰਜ ਸਾਲ ਤੋਂ ਚੱਲ ਰਹੇ ‘ਸਰਕਾਰੀ ਤੰਤਰ’ ਦੇ ਜੁਲਮ ਦਾ ਟਾਕਰਾ ਕੇਵਲ ਚਾਰ ਕੁ ਮਹੀਨੇ ਹੋਰ ਕਰ ਲੈਣ, ਫਿਰ ਚੋਣ ਜਾਬਤੇ ਤੋਂ ਬਾਅਦ ਲੋਕ ‘ਆਪ’ ਵਾਲਿਆਂ ਨੂੰ ਮੂੰਹ ਨਹੀਂ ਲਾਉਣਗੇ| ਇਸ ਤੋਂ ਪਹਿਲਾਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਦਾ ਅਗਾਉਂ ਪ੍ਰਬੰਧ ਕਰਨ ਵਾਲੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ. ਸੋਨੂੰ ਕੰਗ ਨੇ ਕਿਹਾ ਕਿ ਹਰ ਪਿੰਡ ’ਚ ਕੀਤੀਆਂ ਜਾ ਰਹੀਆਂ ਵਰਕਰ ਮੀਟਿੰਗਾਂ ਮੌਕੇ ਹਰ ਵਰਗ ਦੇ ਲੋਕ ਹੁੰਮ ਹੁੰਮਾ ਕੇ ਪੁੱਜ ਰਹੇ ਹਨ | ਇਸ ਮੌਕੇ ਨਰਿੰਦਰ ਸਿੰਘ, ਹਰਦੇਵ ਸਿੰਘ ਬਿੱਟੂ, ਸਰਬਜੀਤ ਸਿੰਘ, ਸਵਰਨ ਸਿੰਘ, ਸੰਤੋਖ ਸਿੰਘ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਵਰਕਰ ਹਾਜਰ ਸਨ|