05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਵਪਾਰੀ ਕਮਿਸ਼ਨ ਵਲੋਂ ਮਾਡਲ ਟਾਊਨ ਮਾਰਕੀਟ ਦੇ ਵਪਾਰੀਆਂ ਨਾਲ ਅਹਿਮ ਮੀਟਿੰਗ <br/>

ਅਜੀਤ ਡੈਸਕ 09-05-2026
ਜਲੰਧਰ, 8 ਮਈ (ਜਤਿੰਦਰ ਪੰਮੀ)-ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ ਮਾਡਲ ਟਾਊਨ ਮਾਰਕੀਟ ਦੇ ਵਪਾਰੀਆਂ ਨਾਲ ਵਿਸ਼ੇਸ਼ ਵਿਚਾਰ-ਵਟਾਂਦਰਾ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਪਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ | ਵਪਾਰੀਆਂ ਨੇ ਮੁੱਖ ਤੌਰ 'ਤੇ ਸੜਕਾਂ ਦੀ ਮਾੜੀ ਹਾਲਤ ਤੇ ਸੀਵਰੇਜ ਦੀ ਸਮੱਸਿਆ, ਅਮਨ-ਕਾਨੂੰਨ ਦੀ ਸਥਿਤੀ ਤੇ ਬਿਜਲੀ ਦੀਆਂ ਲਟਕਦੀਆਂ ਤਾਰਾਂ ਤੋਂ ਪੈਦਾ ਹੁੰਦੇ ਖਤਰੇ ਅਤੇ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 6 ਦੀ ਇਮਾਰਤ ਦੇ ਸੁਧਾਰ ਤੇ ਇਸ ਨੂੰ ਦੂਜੀ ਜਗ੍ਹਾ ਤਬਦੀਲ ਕਰਨ ਦੀ ਮੰਗ ਰੱਖੀ | ਹਲਕਾ ਇੰਚਾਰਜ ਰਾਜਵਿੰਦਰ ਥਿਆੜਾ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਨਿਰੰਤਰ ਸਾਂਝੀਆਂ ਕਰਨ ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ | ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਹਰਿੰਦਰਪਾਲ ਸਿੰਘ ਮਨੋਚਾ ਤੇ ਜ਼ਿਲ੍ਹਾ ਵਪਾਰੀ ਕਮਿਸ਼ਨ ਦੇ ਚੇਅਰਮੈਨ ਇੰਦਰਵੰਸ਼ ਸਿੰਘ ਚੱਢਾ ਨੇ ਵਪਾਰੀਆਂ ਦੀਆਂ ਗੱਲਾਂ ਵਿਸਥਾਰ ਨਾਲ ਸੁਣੀਆ ਅਤੇ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਿਸ਼ਚਿਤ ਸਮੇਂ ਅੰਦਰ ਕੀਤਾ ਜਾਵੇਗਾ | ਵਿਧਾਨ ਸਭਾ ਵਪਾਰੀ ਕਮਿਸ਼ਨ ਦੇ ਚੇਅਰਮੈਨ ਨਵਨੀਤ ਸਿੰਘ ਜੁਨੇਜਾ ਨੇ ਵਪਾਰੀਆਂ ਦੇ ਸਰਗਰਮ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀ ਅਤੇ ਵਿਧਾਨ ਸਭਾ ਕਮਿਸ਼ਨ ਦੇ ਮੈਂਬਰ ਹਰਜੀਤ ਸਿੰਘ, ਹਰਨੀਤ ਮਧੋਕ, ਸੁਮਿਤ ਬਜਾਜ, ਨਿਖਿਲ ਵਧਵਾ, ਸੁਖਵਿੰਦਰ ਸਿੰਘ, ਪਰਮ ਸਿੰਘ, ਗੁਲਸਨ ਜੈਨ ਅਤੇ ਜਲੰਧਰ ਕੈਂਟ ਤੋਂ ਸ਼ੇਰਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਕਲਕੱਤਾ ਮਿਊਜ਼ਿਕ ਸੈਂਟਰ ਦੇ ਮਾਲਕ ਨਾਲ ਲੁੱਟ, 1.80 ਲੱਖ ਦੀ ਨਕਦੀ ਸਮੇਤ ਬੈਗ ਲੈ ਕੇ ਲੁਟੇਰੇ ਫ਼ਰਾਰ <br/> ਅਗਲੀ ਖ਼ਬਰ ਸਰਕਾਰ ਵਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਬਣੀ ਲੋਕ ਲਹਿਰ-ਮਹਿੰਦਰ ਭਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।