ਸ਼ਾਹਕੋਟ, 25 ਮਾਰਚ (ਸੁਖਦੀਪ ਸਿੰਘ)- ਬੀ.ਐਲ.ਓ. ਯੂਨੀਅਨ ਸ਼ਾਹਕੋਟ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ 'ਚ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ ਨੂੰ ਮੰਗ ਪੱਤਰ ਸੌਂਪਿਆ ਗਿਆ | ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਮੈਪਿੰਗ ਅਤੇ ਐਸ.ਆਈ.ਆਰ. ਦੇ ਕੰਮ 'ਚ ਲੱਗੇ ਬੀ.ਐਲ.ਓਜ਼. ਨੂੰ ਕੋਈ ਵੀ ਸਿੱਖਿਆ ਵਿਭਾਗ ਦੇ ਕੰਮ ਜਿਵੇਂ ਕਿ ਡਿਜ਼ੀਟਲ, ਆਫਲਾਈਨ ਮਾਰਕਿੰਗ ਜਾਂ ਕਿਸੇ ਹੋਰ ਵਿਭਾਗੀ ਕੰਮ ਲਈ ਨਾ ਲਗਾਇਆ ਜਾਵੇ ਅਤੇ ਹੈਲਥ ਕਾਰਡ ਬਣਾਉਣ ਲਈ ਵੀ ਡਿਊਟੀ ਨਾ ਲਗਾਈ ਜਾਵੇ ਕਿਉਂਕਿ ਘਰ-ਘਰ ਜਾ ਕੇ ਵੋਟਾਂ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ | ਇਸ ਕੰਮ ਲਈ ਸਮੂਹ ਬੀ.ਐਲ.ਓ. ਨੂੰ 15 ਦਿਨ ਲਈ ਪਿੱਤਰੀ ਵਿਭਾਗ ਤੋਂ ਫਾਰਗ ਕੀਤਾ ਜਾਵੇ | ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੇ ਮੰਗ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਇਸਦਾ ਸਾਰਥਿਕ ਹੱਲ ਕੱਢਣ ਦਾ ਭਰੋਸਾ ਦਿੱਤਾ | ਇਸ ਮੌਕੇ ਬੇਅੰਤ ਸਿੰਘ ਥਿੰਦ, ਅੰਮਿ੍ਤਪਾਲ ਸਿੰਘ ਕੰਗ, ਗੁਰਪ੍ਰੀਤ ਸਿੰਘ ਜੱਸਲ, ਅਮਰਪ੍ਰੀਤ ਸਿੰਘ ਝੀਤਾ, ਰਣਜੀਤ ਸਿੰਘ ਸਿੱਧੂ, ਸੰਜੀਵ ਕੁਮਾਰ, ਰਮਨ ਗੁਪਤਾ, ਸੁੱਚਾ ਸਿੰਘ ਮੱਟੂ, ਸੁੰਦਰ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ ਢੇਰੀਆਂ, ਸੰਜੀਵ ਕੁਮਾਰ ਪਰਜੀਆਂ, ਰਜਿੰਦਰ ਰਾਣੀ ਭੋਇਪੁਰ, ਰਮਨ ਕੁਮਾਰ, ਹਰਮਨਜੋਤ ਸਿੰਘ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਸੁਧੀਰ ਭੋਇਪੁਰ, ਗੌਰੀ ਸ਼ੰਕਰ ਆਦਿ ਹਾਜ਼ਰ ਸਨ |