ਨਕੋਦਰ, 25 ਮਾਰਚ (ਗੁਰਵਿੰਦਰ ਸਿੰਘ)-ਨੰਬਰਦਾਰ ਯੂਨੀਅਨ ਨਕੋਦਰ ਦੀ ਮੀਟਿੰਗ ਤਹਿਸੀਲ ਪ੍ਰਧਾਨ ਨਕੋਦਰ ਸੁਰਜੀਤ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਨੰਬਰਦਾਰ ਯੂਨੀਅਨ ਦੇ ਦਫਤਰ ਵਿਖੇ ਹੋਈ ¢ ਇਸ ਮੀਟਿੰਗ ਵਿੱਚ ਨਕੋਦਰ ਸਬ ਡਿਵੀਜ਼ਨ ਦੇ ਨਵੇਂ ਆਏ ਐਸ.ਡੀ.ਐਮ ਮਾਨਯੋਗ ਸਿਮਰਨਜੀਤ ਸਿੰਘ ਨੂੰ ਜੀ ਆਇਆਂ ਆਖਿਆ ਗਿਆ ¢ ਇਸ ਮÏਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਕੰਵਲ ਸਿੰਘ ਮੁੰਧ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਨਕੋਦਰ ਦੇ ਨਵੇਂ ਐਸ.ਡੀ.ਐਮ ਇੱਕ ਬਹੁਤ ਵਧੀਆ ਇਨਸਾਨ ਹਨ ,ਅਸੀਂ ਨੰਬਰਦਾਰ ਯੂਨੀਅਨ ਵੱਲੋਂ ਉਹਨਾਂ ਦਾ ਇਥੇ ਚਾਰਜ ਸੰਭਾਲਣ ਤੇ ਨਿੱਘਾ ਸਵਾਗਤ ਕਰਦੇ ਹਾਂ ਅਤੇ ਜੀ ਆਇਆਂ ਨੂੰ ਆਖਦੇ ਹਾਂ ¢ ਅਸੀਂ ਉਹਨਾਂ ਪਾਸੋਂ ਆਸ ਕਰਦੇ ਹਾਂ ਕਿ ਉਹ ਨੰਬਰਦਾਰ ਯੂਨੀਅਨ ਦੇ ਮੈਂਬਰਾਂ ਨਾਲ ਤਾਲਮੇਲ ਬਣਾ ਕੇ ਚਲਣਗੇ ਅਤੇ ਨੰਬਰਦਾਰ ਯੂਨੀਅਨ ਦੇ ਮੈਂਬਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਨਿਪਟਾਰਾ ਕਰਨਗੇ ¢ ਇਸ ਮÏਕੇ ਐਸ.ਡੀ.ਐਮ ਸਿਮਰਨਜੀਤ ਸਿੰਘ ਮਾਨ ਨੇ ਨੰਬਰਦਾਰ ਯੂਨੀਅਨ ਵੱਲੋਂ ਉਹਨਾਂ ਦਾ ਸਨਮਾਨ ਕੀਤੇ ਜਾਣ ਤੇ ਕਿਹਾ ਕਿ ਉਹ ਵੀ ਨੰਬਰਦਾਰ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਉਹ ਨੰਬਰਦਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਹਨ ¢ ਨੰਬਰਦਾਰ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਉਹ ਸਰਕਾਰ ਨੂੰ ਅਪੀਲ ਵੀ ਕਰਨਗੇ ¢ ਉਹਨਾਂ ਕਿਹਾ ਕਿ ਕਿਸੇ ਵੀ ਨੰਬਰਦਾਰ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹਨਾਂ ਨੂੰ ਦਫਤਰ ਕੇ ਸਿੱਧਾ ਮਿਲ ਸਕਦੇ ਹਨ¢ ਇਸ ਮÏਕੇ ਨੰਬਰਦਾਰ ਯੂਨੀਅਨ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ¢ ਇਸ ਮÏਕੇ ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਕੁਲਰਾਜ ਸਿੰਘ ਮੁਹਿੰਮ, ਹਰਦਿਆਲ ਸਿੰਘ ਸਰਕਪੁਰ , ਰਤਨ ਰਾਏ ,ਸੁਖਦੇਵ ਸਿੰਘ ਦਰਗਾਬਾਦ ,ਅਜੈਬ ਸਿੰਘ, ਲਾਲ ਸਿੰਘ ,ਜੁਗਰਾਜ ਸਿੰਘ ਮੀਰਾਪੁਰ , ਅਮਨਦੀਪ ਸਿੰਘ ਸਿਆਣੀਵਾਲ, ਅਮਨਦੀਪ ਸਿੰਘ ਸਿਆਣੀਵਾਲ , ਗੁਰਸ਼ਰਨ ਸਿੰਘ ਤੋਂ ਇਲਾਵਾ ਅਨੇਕਾਂ ਹਾਜ਼ਰ ਸਨ¢