ਸ਼ਾਹਕੋਟ, 25 ਮਾਰਚ (ਨਗਿੰਦਰ ਸਿੰਘ ਬਾਂਸਲ)- ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਮੈਨ ਦੇ ਅਹੁਦੇ 'ਤੇ ਜਿੱਤ ਦਰਜ ਕਰਨ ਉਪਰੰਤ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਜੇਤੂ ਜਸ਼ਨ ਮਨਾਇਆ ਗਿਆ¢ ਇਸ ਚੋਣ 'ਚ ਬਲਾਕ ਸੰਮਤੀ ਦੇ ਕਾਕੜਾ ਕਲਾਂ ਜ਼ੋਨ ਤੋਂ ਮੈਂਬਰ ਰਮਨਦੀਪ ਕÏਰ ਮੁੱਤੀ ਪਤਨੀ ਸਰਬਜੀਤ ਸਿੰਘ ਮੁੱਤੀ ਸਰਪੰਚ ਨਵਾਂ ਕਿਲ੍ਹਾ ਦੇ ਚੇਅਰਪਰਸਨ ਬਣਨ ਉਪਰੰਤ 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੀ ਅਗਵਾਈ ਹੇਠ ਸ਼ਾਹਕੋਟ 'ਚ ਜੇਤੂ ਜਲੂਸ ਕੱਢਿਆ ਗਿਆ ¢ ਇਸ ਦÏਰਾਨ ਵਰਕਰਾਂ ਤੇ ਸਮਰਥਕਾਂ ਵਲੋਂ ਭੰਗੜੇ ਪਾਉਂਦੇ ਹੋਏ ਜਿੱਤ ਦਾ ਜਸ਼ਨ ਮਨਾਇਆ ਗਿਆ ¢ ਇਸ ਮÏਕੇ ਨਵ-ਨਿਯੁਕਤ ਚੇਅਰਪਰਸਨ ਰਮਨਦੀਪ ਕÏਰ ਮੁੱਤੀ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਵਿਸ਼ੇਸ਼ ਤÏਰ 'ਤੇ ਸਨਮਾਨਿਤ ਕੀਤਾ ਗਿਆ ¢ ਇਸ ਮÏਕੇ ਗੱਲਬਾਤ ਕਰਦਿਆਂ 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਬਲਾਕ ਸੰਮਤੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਕਿਸੇ ਵੀ ਵਿਰੋਧੀ ਮੈਂਬਰ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ¢ ਲੋਕਤੰਤਰਿਕ ਢੰਗ ਨਾਲ ਹੋਈ ਚੋਣ ਵਿਚ 'ਆਪ' ਦਾ ਚੇਅਰਮੈਨ ਬਣਨ ਨਾਲ ਹੁਣ ਸ਼ਾਹਕੋਟ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ ਅਤੇ ਬਿਨਾਂ ਕਿਸੇ ਭੇਦਭਾਵ ਦੇ ਗ੍ਰਾਂਟਾਂ ਵੰਡੀਆਂ ਜਾਣਗੀਆਂ ¢ ਇਸ ਮÏਕੇ ਚੇਅਰਪਰਸਨ ਰਮਨਦੀਪ ਕÏਰ ਮੁੱਤੀ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸÏਾਪੀ ਗਈ ਹੈ, ਉਹ ਉਸਨੂੰ ਤਨਦੇਹੀ ਤੇ ਦਿਆਨਤਦਾਰੀ ਨਾਲ ਨਿਭਾਉਣਗੇ¢ ਇਸ ਮÏਕੇ ਬਲਾਕ ਪ੍ਰਧਾਨ ਤੇ ਐਮ.ਸੀ. ਪ੍ਰਵੀਨ ਗਰੋਵਰ ਨੇ ਵੀ ਚੇਅਰਪਰਸਨ ਰਮਨਦੀਪ ਕÏਰ ਮੁੱਤੀ ਤੇ ਉਨ੍ਹਾਂ ਦੇ ਪਤੀ ਸਰਬਜੀਤ ਸਿੰਘ ਮੁੱਤੀ ਸਰਪੰਚ ਨੂੰ ਵਧਾਈ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਕÏਰ, ਸੋਨੀਆ, ਸੀਮਾ ਗਿੱਲ, ਰਸ਼ਪਾਲ ਸਿੰਘ ਢੋਟ, ਸਵਿੰਦਰ ਸਿੰਘ ਸੋਨੂੰ, ਰੁਪਿੰਦਰ ਕÏਰ (ਸਾਰੇ ਬਲਾਕ ਸੰਮਤੀ ਮੈਂਬਰ), ਬਲਵੀਰ ਸਿੰਘ ਢੰਡੋਵਾਲ ਚੇਅਰਮੈਨ ਮਾਰਕੀਟ ਕਮੇਟੀ, ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਬਲਾਕ ਪ੍ਰਧਾਨ ਤੇ ਸਰਪੰਚ ਸੁਖਵਿੰਦਰ ਸਿੰਘ ਸਾਬਾ, ਰਣਜੀਤ ਸਿੰਘ ਰਾਣਾ ਸਰਪੰਚ, ਰਾਖੀ ਮੱਟੂ ਐਮ.ਸੀ., ਰਜਿੰਦਰ ਕੁਮਾਰ ਸ਼ੇਰਾ ਸਰਪੰਚ, ਰੂਪ ਲਾਲ ਸ਼ਰਮਾ, ਪਰਮਵੀਰ ਪੰਮਾ, ਦਿਆਲਾ ਗਿੱਲ, ਸਰਪੰਚ ਅਮਨਦੀਪ ਸਹੋਤਾ, ਮੱਖਣ ਯੂਕੇ, ਮੰਗਾ ਮੱਟੂ, ਪਰਬਤਪਾਲ ਸਿੰਘ ਪੀ.ਏ., ਪਰਮਿੰਦਰ ਸਿੰਘ ਪੀ.ਏ. ਆਦਿ ਹਾਜ਼ਰ ਸਨ¢