16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਰਫੇਸ ਵਾਟਰ ਪ੍ਰਾਜੈਕਟ ਤਹਿਤ ਠੀਕ ਢੰਗ ਨਾਲ ਪਾਈਪਾਂ ਨਾ ਪਾਉਣ ਦੀ ਲੋਕਾਂ ਵਲੋਂ ਸ਼ਿਕਾਇਤ <br/>

ਅਜੀਤ ਡੈਸਕ 26-01-2026
ਜਲੰਧਰ, 25 ਜਨਵਰੀ (ਸ਼ਿਵ)- ਆਦਮਪੁਰ ਤੋਂ ਧੋਗੜੀ ਰੋਡ ਵੱਲ ਸਰਫੇਸ ਵਾਟਰ ਪ੍ਰਾਜੈਕਟ ਦੇ ਜਿਹੜੇ ਪਾਈਪ ਪਾਏ ਜਾ ਰਹੇ ਹਨ, ਉਨ੍ਹਾਂ ਨੂੰ ਠੀਕ ਤਰੀਕੇ ਨਾਲ ਨਾ ਪਾਉਣ ਕਰਕੇ ਇਲਾਕੇ ਦੇ ਲੋਕਾਂ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ | ਇਸ ਪ੍ਰਾਜੈਕਟ ਤਹਿਤ ਪਾਈਪ ਪਾਉਣ ਦਾ ਕੰਮ ਕਰਨ ਵੇਲੇ ਅੱਜ ਪਾਣੀ ਦਾ ਪਾਈਪ ਟੁੱਟ ਗਿਆ ਜਿਸ ਕਰਕੇ ਵਾਰਡ ਨੰਬਰ 3 ਦੇ ਕਈ ਇਲਾਕਿਆਂ ਵਿਚ ਲੋਕਾਂ ਦੀਆਂ ਟੂਟੀਆਂ ਵਿਚ ਗੰਦਾ ਪਾਣੀ ਆ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਅੱਜ ਸਵੇਰੇ 5 ਵਜੇ ਪਾਣੀ ਵਾਲਾ 6 ਇੰਚ ਦਾ ਪਾਈਪ ਟੁੱਟ ਗਿਆ ਸੀ | ਇਸ ਕਰਕੇ ਵਾਰਡ ਨੰਬਰ 3 ਦੇ ਮੁਹੱਲਾ ਬਾਬਾ ਦੀਪ ਸਿੰਘ, ਸੁੰਦਰ ਨਗਰ, ਹਰਗੋਬਿੰਦ ਨਗਰ, ਨੂਰਪੁਰ ਕਾਲੋਨੀ ਤੇ ਅੱਧਾ ਹਿੱਸਾ ਰੇਰੂ ਦੇ ਇਲਾਕੇ ਦੀਆਂ ਪਾਈਪਾਂ 'ਚ ਪੀਣ ਵਾਲੇ ਪਾਣੀ ਵਿਚ ਮਿੱਟੀ ਆ ਰਹੀ ਹੈ | ਆਮ ਆਦਮੀ ਪਾਰਟੀ ਦੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਇਸ ਬਾਰੇ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਦੱਸਿਆ ਕਿ ਕੰਮ ਕਰਨ ਵਾਲਿਆਂ ਨੇ 40 ਫੁੱਟ ਲੰਬਾ ਪਾਈਪ 7 ਘੰਟੇ ਦੇ ਸਮੇਂ 'ਚ ਵੀ ਨਹੀਂ ਪਾਇਆ | ਇਸ ਤੋਂ ਪਹਿਲਾਂ ਕੰਪਨੀ ਦੀ ਜਿਹੜੀ ਲੇਬਰ ਸਰਫੇਸ ਵਾਟਰ ਪ੍ਰਾਜੈਕਟ ਦਾ ਪਾਈਪ ਪਾਉਂਦੀ ਸੀ, ਉਨ੍ਹਾਂ ਵਲੋਂ ਕੋਈ ਨੁਕਸਾਨ ਨਹੀਂ ਹੁੰਦਾ ਸੀ | ਕੁਲਦੀਪ ਸਿੰਘ ਲੁਬਾਣਾ ਨੇ ਡੀ. ਸੀ. ਹਿਮਾਂਸ਼ੂ ਅਗਰਵਾਲ ਤੋਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਕਿਸੇ ਚੰਗੀ ਲੇਬਰ ਤੋਂ ਹੀ ਪਾਈਪ ਪੁਆਉਣ ਦਾ ਕੰਮ ਕਰਵਾਇਆ ਜਾਵੇ |

ਪਿਛਲੀ ਖ਼ਬਰ ਫਿਲੌਰ 'ਚ ਨਗਰ ਕੀਰਤਨ ਮੌਕੇ ਅੰਬੇਡਕਰ ਸੈਨਾ ਵਲੋਂ ਵਿਸ਼ੇਸ਼ ਸਟੇਜ ਦੀ ਤਿਆਰੀ <br/> ਅਗਲੀ ਖ਼ਬਰ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਠੀਕ ਢੰਗ ਨਾਲ ਪਾਈਪਾਂ ਨਾ ਪਾਉਣ ਦੀ ਲੋਕਾਂ ਵਲੋਂ ਸ਼ਿਕਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।