13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਤੇਜ਼ ਰਫ਼ਤਾਰ ਕਾਰ ਦੀ ਫ਼ੇਟ ਵੱਜਣ ਨਾਲ ਲੜਕੀ ਦੀ ਮੌਤ

ਅਜੀਤ ਡੈਸਕ 26-01-2026
ਫਿਲੌਰ, 25 ਜਨਵਰੀ (ਵਿਪਨ ਗੈਰੀ)- ਨਜ਼ਦੀਕੀ ਪਿੰਡ ਗੜਾ ਵਿਚ ਇੱਕ ਦਰਦਨਾਕ ਸੜਕ ਹਾਦਸੇ ਵਿਚ 12 ਸਾਲਾ ਬੱਚੀ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਤੇਜ਼ ਰਫ਼ਤਾਰ ਕਾਰ ਵਲੋਂ ਪੈਦਲ ਜਾ ਰਹੀ ਲੜਕੀ ਨੂੰ ਟੱਕਰ ਮਾਰੀ ਗਈ | ਹਾਦਸਾ ਉਸ ਵਕਤ ਹੋਇਆ ਜਦ ਲੜਕੀ ਮੁਸਕਾਨ ਆਪਣੀ ਭੂਆ ਪ੍ਰਵੀਨ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਮੁੜ ਰਹੀ ਸੀ | ਦੋਵੇਂ ਸੜਕ ਕਿਨਾਰੇ ਜਾ ਰਹੇ ਸਨ ਕਿ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਲੜਕੀ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ਬਰਦਸਤ ਸੀ ਕੇ ਲੜਕੀ ਉੱਛਲ ਕੇ ਦਰਖਤ ਨਾਲ ਟਕਰਾ ਗਈ ਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਜਿਸ ਮਗਰੋਂ ਉਸ ਨੂੰ ਫਿਲੌਰ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਇਸ ਤੋਂ ਇਲਾਵਾ ਕਾਰ ਵੱਲੋਂ ਇੱਕ ਸਕੂਟਰ ਨੂੰ ਵੀ ਟੱਕਰ ਮਾਰੀ ਗਈ ਤੇ ਕਾਰ ਚਾਲਕ ਨਜ਼ਦੀਕੀ ਪਿੰਡ ਨਗਰ ਦਾ ਦੱਸਿਆ ਜਾ ਰਿਹਾ ਹੈ ਜੋ ਖ਼ੁਦ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਘਟਨਾ ਮਗਰੋਂ ਪੁੱਜੇ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਿ੍ਤਕ ਦੇਹ ਹਸਪਤਾਲ ਵਿਚ ਰੱਖ ਲਈ ਹੈ ਤੇ ਉਸ ਦੀ ਭੂਆ ਦੇ ਬਿਆਨਾਂ 'ਤੇ ਡਰਾਈਵਰ ਦਲਜੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਾਰਵਾਈ ਹੋਣ ਮਗਰੋਂ ਪਰਿਵਾਰ ਵੱਲੋਂ ਮਿ੍ਤਕ ਲੜਕੀ ਦਾ ਅੰਤਿਮ ਸੰਸਕਾਰ ਵੀ ਪਿੰਡ ਗੜਾ 'ਚ ਕਰ ਦਿੱਤਾ ਗਿਆ |
ਪਿਛਲੀ ਖ਼ਬਰ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕਰਨ 'ਤੇ ਅਮਿਤ ਤਨੇਜਾ ਨੇ ਕੇਂਦਰ ਦਾ ਜਤਾਇਆ ਧੰਨਵਾਦ ਅਗਲੀ ਖ਼ਬਰ ਬੀ. ਬੀ. ਐਮ. ਬੀ. ਸਬ-ਸਟੇਸ਼ਨ 'ਚ ਲੱਗਾ 160 ਐਮ. ਬੀ. ਏ. ਸਮਰੱਥਾ ਵਾਲਾ ਟਰਾਂਸਫ਼ਾਰਮਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।