13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬੀ. ਬੀ. ਐਮ. ਬੀ. ਸਬ-ਸਟੇਸ਼ਨ 'ਚ ਲੱਗਾ 160 ਐਮ. ਬੀ. ਏ. ਸਮਰੱਥਾ ਵਾਲਾ ਟਰਾਂਸਫ਼ਾਰਮਰ <br/>

ਬੀ. ਬੀ. ਐਮ. ਬੀ. 'ਚ ਨਵਾਂ 160 ਕੇ.ਵੀ. ਦਾ ਸਥਾਪਿਤ ਕੀਤਾ ਗਿਆ ਟਰਾਂਸਫ਼ਾਰਮਰ | ਤਸਵੀਰ: ਜੀ. ਪੀ. ਸਿੰਘ <br/> 26-01-2026
ਜਲੰਧਰ, 25 ਜਨਵਰੀ (ਸ਼ਿਵ)- ਪਾਵਰਕਾਮ ਨੇ ਜਲੰਧਰ ਦੇ ਬਿਜਲੀ ਸਿਸਟਮ ਵਿਚ ਸੁਧਾਰ ਕਰਦੇ ਹੋਏ ਅੱਜ ਬੀ. ਬੀ. ਐਮ. ਬੀ. ਦੇ 220 ਕੇ.ਵੀ. ਸਬ-ਸਟੇਸ਼ਨ ਵਿਚ 100 ਐਮ. ਵੀ. ਏ. ਵਾਲੇ ਟਰਾਂਸਫ਼ਾਰਮਰ ਦੀ ਥਾਂ ਜ਼ਿਆਦਾ ਸਮਰੱਥਾ ਵਾਲਾ 160 ਐਮ. ਵੀ. ਏ. ਵਾਲਾ ਟਰਾਂਸਫ਼ਾਰਮਰ ਸਥਾਪਿਤ ਕਰ ਦਿੱਤਾ ਹੈ | ਇਸ ਦੀ ਸਮਰੱਥਾ ਵਿਚ ਵਾਧਾ ਕਰਨ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਪੁਰਾਣੇ ਸ਼ਹਿਰ ਤੋਂ ਇਲਾਵਾ ਇੰਡਸਟਰੀ ਦੇ ਇਲਾਕੇ ਵਿਚ ਬਿਜਲੀ ਸਪਲਾਈ ਵਿਚ ਕਾਫ਼ੀ ਦਬਾਅ ਰਹਿੰਦਾ ਸੀ ਤੇ ਇਸ 'ਤੇ ਓਵਰ ਲੋਡਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ | ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਇਸ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਹੋਰ ਵੀ ਬਿਹਤਰ ਹੋ ਜਾਵੇਗੀ | 66 ਕੇ. ਵੀ. ਰੇਡੀਅਲ ਤੋਂ ਹੁੰਦੀ ਬਿਜਲੀ ਸਪਲਾਈ 'ਤੇ ਓਵਰਲੋਡ ਦਾ ਭਾਰ ਘਟੇਗਾ | ਉਨ੍ਹਾਂ ਕਿਹਾ ਕਿ ਇਸ ਟਰਾਂਸਫ਼ਾਰਮਰ ਦੀ ਸਮਰੱਥਾ ਵਿਚ ਵਾਧਾ ਹੋਣ ਨਾਲ ਇੰਡਸਟਰੀ ਦੇ ਰੁਕੇ ਹੋਏ ਕੁਨੈਕਸ਼ਨ ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਆਏਗੀ |

ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਫ਼ੇਟ ਵੱਜਣ ਨਾਲ ਲੜਕੀ ਦੀ ਮੌਤ ਅਗਲੀ ਖ਼ਬਰ ਸ਼ੀਤਲ ਅੰਗੁਰਾਲ ਵਲੋਂ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।