20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਾਬਕਾ ਵਿਦਿਆਰਥੀ ਮਿਲਨ ਸਮਾਰੋਹ ਅਤੇ ਮਹਿੰਦੀ ਮੁਕਾਬਲਾ ਕਰਵਾਇਆ

ਅਜੀਤ ਡੈਸਕ 23-05-2026
ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)- ਜਨ ਸਿੱਖਿਆ ਸੰਸਥਾਨ ਵੱਲੋਂ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਕ ਸਾਬਕਾ ਵਿਦਿਆਰਥੀ ਮਿਲਨ ਸਮਾਰੋਹ ਅਤੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ | ਸੰਸਥਾ ਦੇ ਡਾਇਰੈਕਟਰ ਧਰਮਪਾਲ ਗਰਗ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਲਗਭਗ 300 ਸਾਬਕਾ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ 'ਤੇ ਪ੍ਰਸਿੱਧ ਗਾਇਨੀਕੋਲੋਜਿਸਟ ਡਾ. ਸਵਾਤੀ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਲੀਡ ਬੈਂਕ ਦੇ ਮੁੱਖ ਪ੍ਰਬੰਧਕ ਸੰਜੀਵ ਕੁਮਾਰ ਅਤੇ ਵਿੱਤੀ ਸਾਖਰਤਾ ਸਲਾਹਕਾਰ ਜਸਵੰਤ ਗੋਦਾਰਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ | ਸੰਸਥਾ ਦੇ ਡਾਇਰੈਕਟਰ ਸ਼੍ਰੀ ਗਰਗ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਛੋਟੇ ਉਦਯੋਗਾਂ, ਕਰਜ਼ਾ ਸਕੀਮਾਂ, ਉੱਦਮਤਾ ਅਤੇ ਵਿੱਤੀ ਸਾਖਰਤਾ ਬਾਰੇ ਸਿਖਾਇਆ ਗਿਆ | ਪ੍ਰੋਗਰਾਮ ਦੌਰਾਨ ਇੱਕ ਮਹਿੰਦੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਮਨਪ੍ਰੀਤ ਨੇ ਪਹਿਲਾ ਸਥਾਨ, ਪਾਰਵਤੀ ਨੇ ਦੂਜਾ ਸਥਾਨ ਅਤੇ ਭਾਵਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸ਼ਾਲੂ ਇਲਾਹਾਬਾਦੀ ਨੂੰ ਲੱਕੀ ਲਿਸਨਰ ਐਵਾਰਡ ਮਿਲਿਆ | ਮਮਤਾ ਮੁੰਜਾਲ, ਪ੍ਰਵੀਨ ਰਾਣੀ ਅਤੇ ਆਰਤੀ ਗਰਗ ਨੇ ਜੱਜਾਂ ਵਜੋਂ ਸੇਵਾ ਨਿਭਾਈ | ਪ੍ਰੋਗਰਾਮ ਅਫ਼ਸਰ ਪੁਨੀਤ ਕੁਮਾਰ, ਅੰਸ਼ੁਲ ਜੈਨ, ਸਿਖਿਆਰਥੀ ਆਸ਼ਾ ਫੁਟਾਲਾ, ਰੇਖਾ ਸੋਨੀ, ਮੰਜੂ ਬਾਲਾ ਸ਼ਾਲੂ, ਦਲਜੀਤ ਕੌਰ, ਆਸ਼ਾ ਕੰਬੋਜ, ਅਨੀਤਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਐਵਰਗ੍ਰੀਨ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਥਾਣੇ ਦਾ ਵਿਦਿਅਕ ਦੌਰਾ ਅਗਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਭਾਈ ਕਨ੍ਹਈਆ ਆਸ਼ਰਮ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।