20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ਼ਿਵਾਨੀ ਅਤੇ ਹਰਸ਼ਿਕਾ ਨੂੰ ਮਿਲਿਆ ਮਿਸ ਫਰੈਸ਼ਰ ਦਾ ਖ਼ਿਤਾਬ

ਯਮੁਨਾਨਗਰ, 19 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ. ਏ.

ਅਜੀਤ ਡੈਸਕ 20-09-2026
ਯਮੁਨਾਨਗਰ, 19 ਸਤੰਬਰ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਵਿਖੇ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਦਾ ਸਵਾਗਤ ਕਰਨ ਲਈ ਇਕ ਰੈਟਰੋ-ਥੀਮ ਵਾਲੀ ਫਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਆਪਣੇ ਪਹਿਰਾਵੇ, ਸ਼ੈਲੀ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ 80 ਦੇ ਦਹਾਕੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਖ਼ਿਤਾਬਾਂ ਨਾਲ ਨਿਵਾਜਿਆ। ਫਰੈਸ਼ਰ ਪਾਰਟੀ ‘ਚ ਬੀ.ਏ. ਪਹਿਲੇ ਸਾਲ ਦੀ ਸ਼ਿਵਾਨੀ ਤੇ ਐਮ.ਕਾਮ. ਪਹਿਲੇ ਸਾਲ ਦੀ ਹਰਸ਼ਿਕਾ ਨੂੰ ਸਾਂਝੇ ਤੌਰ ‘ਤੇ ਮਿਸ ਫਰੈਸ਼ਰ ਦਾ ਖ਼ਿਤਾਬ ਦਿੱਤਾ ਗਿਆ ਜਦਕਿ ਬੀ. ਏ. ਮਾਸ ਕਮਿਊਨੀਕੇਸ਼ਨ ਪਹਿਲੇ ਸਾਲ ਦੀ ਕਸ਼ਿਸ਼ ਬਹਿਲ ਨੂੰ ਮਿਸ ਗ੍ਰੇਸਫੁੱਲ ਤੇ ਬੀ. ਐਸ. ਸੀ. ਐਫ. ਡੀ. ਦੀ ਸੁਰੂਚੀ ਤੇ ਐਮ.ਏ. ਯੋਗਾ ਦੀ ਦਿਵਿਆ ਨੂੰ ਮਿਸ ਥੀਮ ਚੁਣਿਆ ਗਿਆ। ਇਸੇ ਤਰ੍ਹਾਂ ਬੀ. ਏ. ਪਹਿਲੇ ਸਾਲ ਦੀ ਦਿਵਿਆ ਨੂੰ ਮਿਸ ਕਾਨਫੀਡੈਂਸ ਕਵੀਨ, ਬੀ.ਐਸ.ਸੀ. ਪਹਿਲੇ ਸਾਲ ਦੀ ਹਰਸ਼ਿਤਾ ਨੂੰ ਮਿਸ ਚਾਰਮਿੰਗ ਪ੍ਰੈਜ਼ੈਂਸ, ਬੀ.ਏ. ਪਹਿਲੇ ਸਾਲ ਦੀ ਰਿਤੂ ਨੂੰ ਮਿਸ ਡਾਲਰਸ ਸਮਾਈਲ, ਬੀ.ਏ. ਕਾਮ ਪਹਿਲੇ ਸਾਲ ਦੀ ਗੁਰਨੂਰ ਨੂੰ ਮਿਸ ਐਟੀਟਿਊਡ ਤੇ ਜਸਲੀਨ ਨੂੰ ਮਿਸ ਸਟਾਈਲ ਆਈਕਨ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦੌਰਾਨ ਜੇਤੂਆਂ ਦੀ ਚੋਣ ਕਰਨ ਲਈ ਕੈਟ-ਵਾਕ, ਸਵੈ-ਜਾਣ-ਪਛਾਣ ਤੇ ਕੁਇਜ਼ ਸੈਸ਼ਨ ਕਰਵਾਏ ਗਏ। ਇਸ ਦੌਰਾਨ ਜਿਊਰੀ ‘ਚ ਡਾ. ਸ਼ਿਖਾ, ਡਾ. ਰੰਜਨਾ ਤੇ ਨਿਧੀ ਛਾਬੜਾ ਸ਼ਾਮਿਲ ਸਨ। ਇਸ ਮੌਕੇ ਵਿਦਿਆਰਥਣਾਂ ਨੇ ਹਿੰਦੀ, ਪੰਜਾਬੀ ਤੇ ਪੱਛਮੀ ਗੀਤਾਂ ‘ਤੇ ਆਪਣੇ ਡਾਂਸ ਪ੍ਰਦਰਸ਼ਨ ਲਈ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ‘ਚ ਡਾ. ਪਰਮੇਸ਼ ਕੁਮਾਰ ਤੇ ਡਾ. ਦੀਪਿਕਾ ਘਈ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਲਾਲ ਚੰਦ ਗੋਂਦਾਰਾ ਨੇ 85 ਸਾਲ ਦੀ ਉਮਰ ’ਚ ਐਮ. ਏ. ਪਾਸ ਕੀਤੀ ਅਗਲੀ ਖ਼ਬਰ ਪੋਸਟਰ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।