14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੇ. ਸੀ. ਹਾਈ ਸਕੂਲ ਸ਼ਾਦੀਪੁਰ ਦਾ 10ਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

ਅਜੀਤ ਡੈਸਕ 17-05-2026
ਯਮੁਨਾਨਗਰ, 16 ਮਈ (ਗੁਰਦਿਆਲ ਸਿੰਘ ਨਿਮਰ)-ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਕੇ. ਸੀ. ਹਾਈ ਸਕੂਲ ਸ਼ਾਦੀਪੁਰ ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ 28 ਵਿਦਿਆਰਥੀਆਂ 'ਚੋਂ 24 ਵਿਦਿਆਰਥੀਆਂ ਨੇ ਮੈਰਿਟ 'ਚ ਥਾਂ ਬਣਾਈ ਹੈ, ਜਿਸ ਨਾਲ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਿਆ ਹੈ | ਵੈਭਵ ਨੇ 92 ਫ਼ੀਸਦੀ, ਇਕਰਾ ਨੇ 91 ਫ਼ੀਸਦੀ ਅਤੇ ਖੁਸ਼ੀ ਤੇ ਮੰਤਸਾ ਨੇ ਸਾਂਝੇ ਤੌਰ 'ਤੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਮੌਕੇ ਸਕੂਲ ਚੇਅਰਮੈਨ ਜਿਤੇਂਦਰ ਕਾਲੜਾ ਸਮੁੱਚੇ ਸਟਾਫ ਨੇ ਵੈਭਵ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਸੰਬੰਧੀ ਪ੍ਰੇਰਿਤ ਕੀਤਾ | ਇਸ ਮੌਕੇ ਮੁੱਖ ਅਧਿਆਪਕਾ ਵਿਸ਼ਵਾਸ ਕਾਲੜਾ ਨੇ ਕਿਹਾ ਕਿ ਵੈਭਵ ਰੋਜ਼ਾਨਾ ਸਕੂਲ ਆਉਂਦਾ ਸੀ ਅਤੇ ਪੂਰੀ ਇਕਾਗਰਤਾ ਨਾਲ ਪੜ੍ਹਾਈ ਕਰਦਾ ਸੀ, ਜਦਕਿ ਉਸ ਦੇ ਮਾਪੇ ਵੀ ਉਸ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਦੇ ਸਨ | ਸਕੂਲ ਦੇ ਚੇਅਰਮੈਨ ਜਿਤੇਂਦਰ ਕਾਲੜਾ ਨੇ ਕਿਹਾ ਕਿ ਇਸ ਵਾਰ ਸਾਡੇ 28 ਵਿਦਿਆਰਥੀਆਂ 'ਚੋਂ 18 ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਸਾਰੇ ਵਿਦਿਆਰਥੀ 70 ਫ਼ੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਹੋਏ ਹਨ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਕੇ. ਸੀ. ਸਕੂਲ ਆਪਣੀ ਮਿਹਨਤ ਅਤੇ ਉੱਚ ਕਦਰਾਂ-ਕੀਮਤਾਂ ਨਾਲ ਇਸੇ ਤਰ੍ਹਾਂ ਸ਼ਾਨਦਾਰ ਨਤੀਜੇ ਦੇ ਕੇ ਸਾਡੇ ਦੇਸ਼ ਅਤੇ ਸਮਾਜ ਦੇ ਵਿਕਾਸ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਰਹੇਗਾ |
ਪਿਛਲੀ ਖ਼ਬਰ ਆਹਮੋ-ਸਾਹਮਣੇ ਮੋਟਰਸਾਈਕਲ ਟਕਰਾਉਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ 6 ਜ਼ਖਮੀ ਅਗਲੀ ਖ਼ਬਰ ਐਸ.ਐਮ.ਐਲ ਏ. ਟੋਹਾਣਾ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।