11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੋ ਰਹੇ ਹਨ ਨਾਜਾਇਜ਼ ਕਬਜ਼ੇ

ਅਜੀਤ ਡੈਸਕ 18-04-2026
ਸਿਰਸਾ, 17 ਅਪ੍ਰੈਲ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸ਼ਹਿਰ ਦੇ ਐਚਐਸਵੀਪੀ ਮਾਰਕੀਟ ਵਿੱਚ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਵਿਭਾਗ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ | ਵਾਰਡ ਨੰਬਰ ਸੱਤ ਦੇ ਨਿਵਾਸੀ ਮਨੋਜ ਕੁਮਾਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ | ਮਨੋਜ ਕੁਮਾਰ ਨੇ ਦੱਸਿਆ ਕਿ ਇੱਕ ਦੁਕਾਨ ਮਾਲਕ ਨੇ ਪੰਜਾਬ ਬੱਸ ਸਟੈਂਡ 'ਤੇ ਇੱਕ ਕੋਨੇ ਵਾਲੀ ਦੁਕਾਨ ਦੇ ਵਰਾਂਡੇ ਨੂੰ ਦਰਵਾਜ਼ੇ ਨਾਲ ਢੱਕ ਕੇ ਨਜਾਇਜ਼ ਕਬਜ਼ਾ ਕਰ ਲਿਆ ਹੈ | ਇਸ ਤੋਂ ਇਲਾਵਾ ਇੱਕ ਹੋਰ ਦੁਕਾਨ ਨੇ ਵਰਾਂਡੇ ਵਾਲੀ ਜਗ੍ਹਾ 'ਤੇ ਵੀ ਨਜਾਇਜ਼ ਕਬਜ਼ਾ ਕਰ ਲਿਆ ਹੈ | ਇਸ ਤੋਂ ਇਲਾਵਾ ਸ਼ਹਿਰ ਵਿੱਚ ਬਹੁਤ ਸਾਰੀਆਂ ਦੁਕਾਨਾਂ ਹਨ ਜਿੱਥੇ ਲੋਕਾਂ ਨੇ ਵਰਾਂਡਿਆਂ ਨੂੰ ਢੱਕ ਕੇ ਅਤੇ ਇੱਕ ਦੁਕਾਨ ਨੂੰ ਤਿੰਨ ਵੱਖ-ਵੱਖ ਦੁਕਾਨਾਂ ਵਿੱਚ ਬਦਲ ਕੇ ਵਿਭਾਗੀ ਨਿਯਮਾਂ ਦੀ ਉਲੰਘਣਾ ਕੀਤੀ ਹੈ | ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਹਟਾੳਣਾ ਚਾਹੀਦਾ ਹੈ |
ਪਿਛਲੀ ਖ਼ਬਰ ਡੀ.ਏ.ਵੀ. ਕਾਲਜ, ਚੀਕਾ 'ਚ ਵਿੱਤੀ ਸਾਖਰਤਾ ਅਤੇ ਕਰੀਅਰ ਕਾਊਾਸਲਿੰਗ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਪੀੜਤਾਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।