12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੁਲਿਸ ਨੇ ਇਕ ਔਰਤ ਸਮੇਤ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ

ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਥਾਣਾ ਮਹਿਰੋਲੀ ਦੀ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਫੜਿਆ ਹੈ, ਜਿਸ ਵਿਚ ਇਕ ਔਰਤ ਵੀ ਸ਼ਾਮਿਲ ਹੈ | ਗਿ੍ਫ਼ਤਾਰ ਕੀਤੀ ਗਈ ਔਰਤ ਹਨੀ ਟਰੈਪ ਮਾਮਲੇ ਵਿਚ ਸ਼ਾਮਿਲ ਹੈ | ਇਨ੍ਹਾਂ ਤਿੰਨਾਂ ਲੁਟੇਰਿਆਂ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਫੜੇ ਗਏ ਲੁਟੇਰਿਆਂ ਦੇ ਨਾਂਅ ਰਾਹੁਲ (29) ਵਸਨੀਕ ਲਾਡੋ ਸਰਾਏ ਅਤੇ ਦੂਸਰੇ ਦਾ ਨਾਂਅ ਸਮੀਰ (22) ਵਸਨੀਕ ਲਾਡੋ ਸਰਾਏ ਹੈ | ਜੋ ਔਰਤ ਫੜੀ ਗਈ ਹੈ ਉਹ ਵਿਜੈ ਗਾਂਧੀ (22) ਦੀ ਪਤਨੀ ਜੋ ਮਹਿਰੋਲੀ ਦੀ ਵਸਨੀਕ ਹੈ | ਪੁਲਿਸ ਵਲੋਂ ਕੀਤੀ ਗਈ ਪੁੱਛ-ਪੜਤਾਲ ਵਿਚ ਇਨ੍ਹਾਂ ਲੁਟੇਰਿਆਂ ਨੇ ਕੀਤੀ ਲੁੱਟ ਸਵੀਕਾਰ ਕੀਤੀ ਹੈ | ਪੁਲਿਸ ਅਨੁਸਾਰ ਇਨ੍ਹਾਂ ਤਿੰਨਾਂ ਨੇ ਚਾਕੂ ਦੀ ਨੋਕ 'ਤੇ ਇਕ ਵਿਅਕਤੀ ਕੋਲੋਂ ਮੋਬਾਈਲ, ਬੈਗ ਅਤੇ ਨਕਦੀ ਲੁੱਟੀ ਸੀ | ਇਸ ਔਰਤ ਨੇ ਪੀੜਤ ਵਿਅਕਤੀ ਨੂੰ ਇਸ਼ਾਰਾ ਕੀਤਾ ਤੇ ਉਸ ਨੂੰ ਇਕ ਪਾਸੇ ਲੈ ਗਈ ਅਤੇ ਉਸ ਦੇ ਦੋ ਸਾਥੀਆਂ ਨੇ ਉਸ ਨੂੰ ਲੁੱਟ ਲਿਆ | ਇਨ੍ਹਾਂ ਲੁਟੇਰਿਆਂ ਨੂੰ ਪੁਲਿਸ ਨੇ ਉਸ ਸਮੇਂ ਫੜਿਆ ਜਦ ਉਹ ਗਸ਼ਤ ਕਰ ਰਹੀ ਸੀ |
ਪਿਛਲੀ ਖ਼ਬਰ ਦਿੱਲੀ 'ਚ ਬਜ਼ੁਰਗਾਂ ਵਾਸਤੇ ਐਮਰਜੈਂਸੀ ਸਮੇਂ ਲਈ 20 ਐਂਬੂਲੈਂਸ ਦੀਆਂ ਸੇਵਾਵਾਂ ਸ਼ੁਰੂ ਹੋਣਗੀਆਂ ਅਗਲੀ ਖ਼ਬਰ ਦਿੱਲੀ ਨੂੰ ਨਵਾਂ ਮੇਅਰ 29 ਅਪ੍ਰੈਲ ਨੂੰ ਮਿਲੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।