12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਿੱਲੀ ਨੂੰ ਨਵਾਂ ਮੇਅਰ 29 ਅਪ੍ਰੈਲ ਨੂੰ ਮਿਲੇਗਾ

ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਨਗਰ ਨਿਗਮ ਨੂੰ ਜਲਦੀ ਹੀ ਨਵਾਂ ਮੇਅਰ ਮਿਲੇਗਾ ਅਤੇ 29 ਅਪ੍ਰੈਲ ਨੂੰ ਪਤਾ ਲੱਗ ਜਾਵੇਗਾ ਕਿ ਦਿੱਲੀ ਦਾ ਅਗਲਾ ਮੇਅਰ ਕੌਣ ਹੋਵੇਗਾ | ਇਸਦੇ ਨਾਲ ਹੀ ਇਸੇ ਹੀ ਦਿਨ ਸਟੈਂਡਿੰਗ ਕਮੇਟੀ ਦੇ ਤਿੰਨ ਮੈਂਬਰਾਂ ਦੀ ਚੋਣ ਦਾ ਕੰਮ ਵੀ ਪੂਰਾ ਹੋ ਜਾਵੇਗਾ | ਨਗਰ ਨਿਗਮ ਵਲੋਂ ਮੇਅਰ ਅਤੇ ਡਿਪਟੀ ਮੇਅਰ ਨਾਲ ਸਟੈਂਡਿੰਗ ਕਮੇਟੀ ਦੀ ਤਿੰਨ ਮੈਂਬਰਾਂ ਦੀ ਚੋਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਨ੍ਹਾਂ ਸਾਰੇ ਅਹੁਦਿਆਂ ਲਈ ਨਾਮਾਂਕਨ ਦਾਖ਼ਲ ਕਰਨ ਦੀ ਆਖ਼ਰੀ ਮਿਤੀ 23 ਅਪ੍ਰੈਲ ਹੈ | ਨਗਰ ਨਿਗਮ ਅਤੇ ਦਿੱਲੀ ਸਰਕਾਰ ਵਿਚ ਬਹੁਮਤ ਹੋਣ ਨਾਲ ਦਿੱਲੀ ਵਿਚ ਲੋਕ ਸਭਾ ਦੇ 7 ਸੰਸਦ ਮੈਂਬਰ ਬੀ.ਜੇ.ਪੀ. ਦੇ ਹਨ | ਨਗਰ ਨਿਗਮ ਬਗ਼ੈਰ ਕਿਸੇ ਦੀ ਮਦਦ ਦੇ ਆਪਣਾ ਮੇਅਰ ਬਣਾ ਸਕਦੀ ਹੈ | ਬੀ.ਜੇ.ਪੀ. ਨਗਰ ਨਿਗਮ ਵਿਚ ਸੱਤਾ ਵਿਚ ਹੈ | ਨਗਰ ਨਿਗਮ ਵਿਚ 250 ਪਾਰਸ਼ਦਾਂ ਵਿਚੋਂ ਬੀ.ਜੇ.ਪੀ. ਕੋਲ 123 ਨਿਗਮ ਪਾਰਸ਼ਦ ਹਨ | ਇਸ ਨਾਲ ਹੀ 11 ਵਿਧਾਇਕਾਂ ਦੇ ਇਲਾਵਾ ਦਿੱਲੀ ਦੇ ਸੱਤ ਸੰਸਦ ਵੀ ਮੇਅਰ ਦੀ ਚੋਣ ਪ੍ਰਤੀ ਵੋਟ ਪਾਉਂਦੇ ਹਨ | ਕੁੱਲ ਮਿਲਾ ਕੇ ਬੀ.ਜੇ.ਪੀ. ਦੀਆਂ ਵੋਟਾਂ ਦੀ ਗਿਣਤੀ 141 ਬਣੀ ਹੈ |
ਪਿਛਲੀ ਖ਼ਬਰ ਪੁਲਿਸ ਨੇ ਇਕ ਔਰਤ ਸਮੇਤ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੌਜਵਾਨਾਂ ਦੀ ਕੁੱਟਮਾਰ ਕਰ ਕੇ ਵੱਡੀ ਰਕਮ ਵਸੂਲਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਮੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।