09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬੰਦੀ ਸਿੰਘ ਰਿਹਾਈ ਮੁਹਿੰਮ ਨੂੰ ਤਾਰਪੀਡੋ ਕਰਨ ਵਾਲੇ ਕਾਲਕਾ ਹੁਣ ਕਿਵੇਂ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਪੰਥਕ ਇਕੱਠ ਵਿਚ ਸੱਦਿਆ ਜਾਵੇ -ਸਰਨਾ

ਅਜੀਤ ਡੈਸਕ 11-04-2026
ਨਵੀਂ ਦਿੱਲੀ,10 ਅਪ੍ਰੈਲ(ਜਗਤਾਰ ਸਿੰਘ)- ਬੇਅਦਬੀ ਕਾਨੂੰਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਪੰਥਕ ਇਕੱਠ ਵਿਚ ਸ਼ਾਮਲ ਹੋਣ ਦਾ ਸੱਦਾ ਨਾ ਮਿਲਣ 'ਤੇ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਨਾਰਾਜ਼ਗੀ ਜਤਾਈ ਤੇ ਸਵਾਲ ਵੀ ਖੜੇ ਕੀਤੇ ਸੀ ¢ ਕਾਲਕਾ ਦੀ ਨਾਰਾਜ਼ਗੀ ਵਾਲੇ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਪਿਛੋਕੜ ਵਿਚ ਬੰਦੀ ਸਿੰਘ ਰਿਹਾਈ ਮੁਹਿੰਮ ਨੂੰ ਤਾਰਪੀਡੋ ਕਰਨ ਵਾਲੇ ਕਾਲਕਾ ਹੁਣ ਕਿਵੇਂ ਆਸ ਰੱਖ ਸਕਦੇ ਹਨ ਕਿ ਉਨ੍ਹਾਂ ਨੂੰ ਸਾਂਝੇ ਪੰਥਕ ਇਕੱਠ ਵਿਚ ਸੱਦਿਆ ਜਾਵੇ ¢ ਸਰਨਾ ਨੇ ਕਿਹਾ ਕਿ ਪੰਥਕ ਇਕੱਠ ਵਿਚ ਖ਼ੁਦ ਨੂੰ ਸੱਦਾ ਨਾ ਮਿਲਣ 'ਤੇ ਕਾਲਕਾ ਵੱਲੋਂ ਜੋ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਉਹ ਮਹਿਜ਼ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਕੀਤੀ ਜਾ ਰਹੀ ਹੈ ¢ ਸਰਨਾ ਨੇ ਕਾਲਕਾ ਨੂੰ ਚੇਤਾ ਕਰਾਉਂਦੇ ਹੋਏ ਕਿਹਾ ਕਿ ਪਿਛੋਕੜ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ 25ਲੱਖ ਦਸਤਖ਼ਤ ਕਰਕੇ ਕੌਮ ਦੀਆਂ ਵੱਖ-ਵੱਖ ਧਿਰਾਂ ਦੇ ਆਗੂਆਂ ਦੀ ਸਾਂਝੀ ਕਮੇਟੀ ਬਣਾਈ ਗਈ ਸੀ ¢ ਇਸ ਕਮੇਟੀ ਵਿਚ ਖ਼ੁਦ ਕਾਲਕਾ ਵੀ ਸ਼ਾਮਲ ਸੀ ਤੇ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ¢ ਸਰਨਾ ਨੇ ਕਿਹਾ ਕਿ ਉਸ ਕੌਮੀ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਜੋ ਭੂਮਿਕਾ ਕਾਲਕਾ ਨੇ ਨਿਭਾਈ ਸੀ ਤੇ ਕਿਸ ਦੇ ਇਸ਼ਾਰਿਆਂ ਅਤੇ ਕਿਸ ਲਾਲਚ ਵਿਚ ਨਿਭਾਈ ਸੀ, ਉਸ ਨੂੰ ਕੌਮ ਭੁੱਲੀ ਨਹੀਂ ਹੈ ¢ ਸਰਨਾ ਨੇ ਇਹ ਵੀ ਕਿਹਾ ਕਿ ਜਿਸ ਨੇ ਸਿਰਫ਼ ਤੇ ਸਿਰਫ਼ ਗੁਰੂ ਦੀ ਗੋਲਕ ਲੁੱਟੀ ਹੋਵੇ ਉਹ ਗੁਰੂ ਸਾਹਿਬ ਦੇ ਸਤਿਕਾਰ ਬਾਰੇ ਕੀ ਵਿਚਾਰ ਦੇ ਸਕਦਾ ਹੈ |
ਪਿਛਲੀ ਖ਼ਬਰ ਟਰੈਵਲ ਪ੍ਰੋਫੈਸ਼ਨਲਜ਼ ਐਕਟ 'ਤੇ ਹਾਈ ਕੋਰਟ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਅਗਲੀ ਖ਼ਬਰ ਕਾਹਲੋਂ ਦੀ ਅਗਵਾਈ 'ਚ 'ਕੋਸ਼ਿਸ਼-ਏ-ਅਮਨ' ਦਾ ਵਫ਼ਦ ਇਰਾਨ ਦੇ ਰਾਜਦੂਤ ਡਾ. ਫਤਹਾਲੀ ਨੂੰ ਮਿਲਿਆ ਰਾਜਦੂਤ ਨੇ 'ਕੋਸ਼ਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।