09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਿੱਲੀ 'ਚ ਲੋਕ ਫਰਜ਼ੀ ਕਾਲਾਂ ਤੇ ਮੋਬਾਈਲ ਸੰਦੇਸ਼ਾਂ ਦਾ ਹੋ ਰਹੇ ਨੇ ਸ਼ਿਕਾਰ

ਅਜੀਤ ਡੈਸਕ 11-04-2026
ਨਵੀਂ ਦਿੱਲੀ, 10 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਅੱਜ-ਕੱਲ੍ਹ ਲੋਕਾਂ ਨੂੰ ਫਰਜ਼ੀ ਕਾਲਾਂ, ਐਸ.ਐਮ.ਐਸ. ਅਤੇ ਵੱਟਸਅੱਪ, ਜਿਸ ਵਿਚ ਜਲ ਬੋਰਡ, ਬਿਜਲੀ ਵਿਭਾਗ ਤੇ ਬੈਂਕਾਂ ਨੂੰ ਲਿਆ ਜਾਂਦਾ ਹੈ | ਜੋ ਲੋਕ ਫਰਜ਼ੀ ਕਾਲਾਂ ਦੇ ਝਾਂਸੇ ਵਿਚ ਆ ਜਾਂਦੇ ਹਨ, ਪੈਸੇ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ | ਉਪਰੋਕਤ ਵਿਭਾਗਾਂ ਵਲੋਂ ਵਾਰ-ਵਾਰ ਲੋਕਾਂ ਨੂੰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਫਰਜ਼ੀ ਕਾਲਾਂ ਪ੍ਰਤੀ ਹਮੇਸ਼ਾ ਸੁਚੇਤ ਰਿਹਾ ਜਾਵੇ ਪ੍ਰੰਤੂ ਫਿਰ ਵੀ ਲੋਕ ਧੋਖਾ ਖਾ ਰਹੇ ਹਨ | ਇਨ੍ਹਾਂ ਵਿਭਾਗਾਂ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਠੱਗੀ ਹੋ ਜਾਂਦੀ ਹੈ ਤਾਂ ਤੁਰੰਤ ਸਾਈਬਰ ਕਰਾਇਮ ਹੈਲਪਲਾਈਨ 1930 ਜਾਂ ਸਰਕਾਰੀ ਪੋਰਟਲ 'ਤੇ ਸ਼ਿਕਾਇਤ ਕੀਤੀ ਜਾਵੇ | ਠੱਗੀ ਮਾਰਨ ਵਾਲੇ ਗਰੋਹ ਵਾਲੇ ਆਪਣੇ ਆਪ ਨੂੰ ਵਿਭਾਗ ਦਾ ਕਰਮਚਾਰੀ ਦੱਸਦੇ ਹਨ | ਪਾਣੀ ਦਾ ਕੁਨੈਕਸ਼ਨ ਕੱਟਣ, ਬਿਜਲੀ ਕੱਟਣ ਤੇ ਬੈਂਕ ਦਾ ਖਾਤਾ ਸੀਲ ਕਰਨ ਬਾਰੇ ਲੋਕਾਂ ਨੂੰ ਡਰਾਉਂਦੇ ਹਨ | ਇਸ ਤੋਂ ਇਲਾਵਾ ਦਿੱਲੀ ਪੁਲਿਸ ਵੀ ਵਾਰ-ਵਾਰ ਲੋਕਾਂ ਨੂੰ ਸੁਨੇਹਾ ਦੇ ਰਹੀ ਹੈ ਕਿ ਆਈ ਫਰਜ਼ੀ ਕਾਲ ਜਾਂ ਸੰਦੇਸ਼ 'ਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ | ਵਰਨਣਯੋਗ ਹੈ ਕਿ ਵਿਸ਼ੇਸ਼ ਤੌਰ 'ਤੇ ਇਹ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਲੋਕ ਸ਼ਿਕਾਰ ਵੀ ਹੋ ਰਹੇ ਹਨ |
ਪਿਛਲੀ ਖ਼ਬਰ ਦਿੱਲੀ ਦੀਆਂ ਡੀ.ਟੀ.ਸੀ. ਅਤੇ ਕਲਸਟਰ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਲਈ ਬਣ ਰਹੇ ਨੇ ਪਿੰਕ ਸਹੇਲੀ ਸਮਾਰਟ ਕਾਰਡ ਅਗਲੀ ਖ਼ਬਰ ਸਰਕਾਰ ਨੇ ਮਜ਼ਦੂਰਾਂ ਲਈ ਛੋਟੇ ਸਿਲੰਡਰਾਂ ਦਾ ਕੋਟਾ ਵਧਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।