21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਲੋੜਵੰਦ ਪਰਿਵਾਰ ਨੂੰ ਸੌਂਪੀਆਂ ਘਰ ਦੀਆਂ ਚਾਬੀਆਂ

ਅਜੀਤ ਡੈਸਕ 02-01-2026
ਜਲੰਧਰ, 1 ਜਨਵਰੀ (ਫੁੱਲ)-ਜਲੰਧਰ ਸ਼ਹਿਰ 'ਚ ਪੈਂਦੇ ਪਿੰਡ ਬੂਟਾ ਵਿਖੇ ਇੱਕ ਗ਼ਰੀਬ ਪਰਿਵਾਰ ਦਾ ਘਰ ਢਹਿ ਢੇਰੀ ਹੋ ਗਿਆ ਸੀ, ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵਲੋਂ ਉਸ ਗ਼ਰੀਬ ਪਰਿਵਾਰ ਨੂੰ ਘਰ ਬਣਾਉਣ ਦਾ ਵਾਅਦਾ ਕੀਤਾ ਸੀ ਜਿਸ ਦਾ ਨੀਂਹ ਪੱਥਰ ਹਿਮਾਂਸ਼ੂ ਅਗਰਵਾਲ, ਡੀ.ਸੀ. ਨੇ ਸਤੰਬਰ ਮਹੀਨੇ 'ਚ ਰੱਖਿਆ ਸੀ | ਅੱਜ ਸ੍ਰੀ ਹਿਮਾਂਸ਼ੂ ਅਗਰਵਾਲ, ਵਰਿੰਦਰ ਮਲਿਕ ਅਤੇ ਜਸਵਿੰਦਰ ਸਿੰਘ ਸਾਹਨੀ ਨੇ ਹਰਮੇਸ਼ ਕੌਰ ਦੇ ਪਰਿਵਾਰ ਨੂੰ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਵਲੋਂ ਨਵੇਂ ਘਰ ਦੀ ਉਸਾਰੀ ਕਰ ਕੇ ਚਾਬੀਆਂ ਸੌਂਪੀਆਂ ਗਈਆਂ | ਇਸ ਮੌਕੇ ਆਤਮ ਪ੍ਰਕਾਸ਼ ਸਿੰਘ ਬਬੂਲ, ਸੁਰਿੰਦਰ ਸਿੰਘ ਭਾਪਾ, ਲੱਕੀ ਉਬਰਾਏ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ ਰਬਿੰਦਰ ਸਿੰਘ, ਸੁਨੀਲ ਚੋਪੜਾ, ਲਲਿਤ ਤਿਖਾ, ਵਿਵੇਕ ਭਾਰਦਵਾਜ , ਸਵਤੰਤਰ ਚਾਵਲਾ, ਰੋਹਿਤ ਮਲਿਕ, ਜਗਦੀਪ ਸਿੰਘ ਨੰਦਾ, ਮਨਦੀਪ ਸਿੰਘ, ਪਨਵੇ ਸਹਿਗਲ, ਅਰਵਿੰਦਰ ਸਿੰਘ, ਦਿਨੇਸ਼ ਦੀਪਕ, ਸੁਰਜੀਤ ਸਿੰਘ, ਨਾਜਰ ਸਿੰਘ, ਰਾਕੇਸ਼ ਮਹਿਤਾ, ਬਲਦੇਵ ਸਿੰਘ, ਕੁਲਵੰਤ ਸਿੰਘ ਬੇਦੀ , ਸਾਹਿਬ ਸੋਹਣ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੀ. ਟੀ. ਗਰੁੱਪ ਆਫ ਇੰਸਟੀਚਿਊਟਸ ਵਿਖੇ 'ਵਿੰਟਰ ਕਲੋਜ਼ਟ' ਸਮਾਗਮ ਅਗਲੀ ਖ਼ਬਰ ਭੂਤ ਕਾਲੋਨੀ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਪਰਿਵਾਰ ਨੇ ਪਤੀ-ਪਤਨੀ 'ਤੇ ਲਗਾਏ ਕਤਲ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।