21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੇਅਰ ਦੀ ਜਾਂਚ 'ਚ ਘੱਟ ਪਾਈਆਂ ਗਈਆਂ ਕੂੜਾ ਮਲਬੇ ਨੂੰ ਚੁੱਕਣ ਵਾਲੀਆਂ ਟਰਾਲੀਆਂ

ਅਜੀਤ ਡੈਸਕ 02-01-2026
• ਕੰਟਰੋਲ ਰੂਮ 'ਚ ਮੌਜੂਦ ਕਰਮਚਾਰੀਆਂ ਨੇ ਵੀ ਸਹਿਯੋਗ ਨਾ ਮਿਲਣ ਦੀ ਕੀਤੀ ਸ਼ਿਕਾਇਤ
ਜਲੰਧਰ, 1 ਜਨਵਰੀ (ਸ਼ਿਵ)-ਸ਼ਹਿਰ ਵਿਚ ਕੂੜਾ, ਮਲਬਾ ਚੁੱਕਣ ਵਾਲੀਆਂ ਟਰੈਕਟਰ ਟਰਾਲੀਆਂ ਦੇ ਜੀ. ਪੀ. ਐੱਸ. ਸਿਸਟਮ ਲਗਾਉਣ ਦੀ ਹਦਾਇਤ ਦੇ ਬਾਵਜੂਦ ਇਸ ਸਿਸਟਮ ਨੂੰ ਨਹੀਂ ਲਗਾਇਆ ਜਾ ਰਿਹਾ ਹੈ ਤੇ ਇਸ ਮਾਮਲੇ 'ਚ ਕਈ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ | ਮੇਅਰ ਵਨੀਤ ਧੀਰ ਵਲੋਂ ਨਿਗਮ ਦਫਤਰ ਵਿਚ ਬਣੇ ਕੰਟਰੋਲ ਰੂਮ ਵਿਚ ਜਦੋਂ ਇਸ ਬਾਰੇ ਟਰੈਕਟਰ ਟਰਾਲੀਆਂ ਵਲੋਂ ਕੰਮ ਕਰਨ ਬਾਰੇ ਜਾਣਕਾਰੀ ਲਈ ਗਈ ਤਾਂ ਸਾਹਮਣੇ ਆਇਆ ਕਿ ਇੱਕ ਠੇਕੇਦਾਰ ਦੀਆਂ 14 ਟਰੈਕਟਰ ਟਰਾਲੀਆਂ ਹਨ ਪਰ ਇਨ੍ਹਾਂ 'ਚੋਂ ਸਿਰਫ਼ 6 ਵਲੋਂ ਹੀ ਕੂੜਾ ਅਤੇ ਮਲਬਾ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਹੈ | ਮੇਅਰ ਵਨੀਤ ਧੀਰ ਨੇ ਇਸ ਬਾਰੇ ਜਾਣਕਾਰੀ ਪਤਾ ਲੱਗਣ 'ਤੇ ਠੇਕੇਦਾਰ ਨੂੰ ਵੀ ਹਦਾਇਤ ਦਿੱਤੀ ਕਿ ਸਾਰੀਆਂ ਟਰੈਕਟਰ ਟਰਾਲੀਆਂ 'ਤੇ ਜੀ. ਪੀ. ਐੱਸ. ਸਿਸਟਮ ਲਗਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਇਹ ਸਿਸਟਮ ਨਾ ਲਗਾਇਆ ਗਿਆ ਅਤੇ ਜੇਕਰ ਕੋਈ ਟਰੈਕਟਰ ਟਰਾਲੀ ਕੰਮ 'ਤੇ ਨਹੀਂ ਲਗਾਈ ਜਾਂਦੀ ਤਾਂ ਇਸ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ | ਉਂਜ ਨਿਗਮ ਵਿਚ ਬਣੇ ਕੰਟਰੋਲ ਰੂਮ ਵਿਚ ਕੰਮ ਕਰਦੇ ਆਪ੍ਰੇਟਰਾਂ ਨੇ ਮੇਅਰ ਨੂੰ ਦੱਸਿਆ ਕਿ ਜਦੋਂ ਇਸ ਬਾਰੇ ਉਹ ਜਾਣਕਾਰੀ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਕਈ ਡਰਾਈਵਰ ਸਹੀ ਤਰੀਕੇ ਨਾਲ ਨਹੀਂ ਬੋਲਦੇ ਹਨ |
ਪਿਛਲੀ ਖ਼ਬਰ ਭੂਤ ਕਾਲੋਨੀ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ ਪਰਿਵਾਰ ਨੇ ਪਤੀ-ਪਤਨੀ 'ਤੇ ਲਗਾਏ ਕਤਲ ਦੇ ਦੋਸ਼ ਅਗਲੀ ਖ਼ਬਰ ਨਾਕਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦਾ ਨੌਜਵਾਨ 100 ਗ੍ਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।