ਲੈਸਟਰ,(ਇੰਗਲੈਂਡ), 21 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਸ਼ਰਨ ਮੰਗਣ ਵਾਲਿਆਂ ਨੂੰ ਸਾਬਕਾ ਫੌਜੀ ਅੱਡਿਆਂ ਵਿਚ ਰੱਖਣ ਦੀ ਸਰਕਾਰੀ ਯੋਜਨਾ ਦੇ ਵਿਰੋਧ ਵਿਚ ਆਕਸਫੋਰਡਸ਼ਾਇਰ ਦੇ ਪਿਡਿੰਗਟਨ ਪਿੰਡ ਦੇ ਵਸਨੀਕਾਂ ਨੇ ਅਨੋਖਾ ਕਦਮ ਚੁੱਕਦਿਆਂ ਬਰਤਾਨੀਆ ਤੋਂ ਵੱਖ ਹੋ ਕੇ ਆਜ਼ਾਦ ਰਾਜ ਬਣਾਉਣ ਦੇ ਹੱਕ ਵਿਚ ਵੋਟਾਂ ਪਾਈਆਂ ਹਨ। ਮੀਡੀਆ ਰਿਪੋਰਟਾ ਅਨੁਸਾਰ ਇਸ ਸਾਲ ਸਤੰਬਰ ਮਹੀਨੇ ਕਰਵਾਏ ਗਏ ਪ੍ਰਤੀਕਾਤਮਕ ਜਨਮਤ ਸੰਗ੍ਰਹਿ ਦੌਰਾਨ ਕੁੱਲ 312 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 285 ਲੋਕਾਂ ਨੇ ਬਰਤਾਨੀਆ ਤੋਂ ਵੱਖ ਹੋਣ ਦੇ ਹੱਕ ਵਿੱਚ ਅਤੇ 26 ਨੇ ਵਿਰੋਧ ਵਿੱਚ ਵੋਟ ਪਾਈ, ਜਦਕਿ ਇੱਕ ਵੋਟ ਰੱਦ ਹੋ ਗਈ। ਇਸ ਤਰ੍ਹਾਂ 91 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਜ਼ਾਦ ਰਾਜ ਬਣਾਉਣ ਦੇ ਪ੍ਰਸਤਾਵ ਦੀ ਹਮਾਇਤ ਕੀਤੀ।
ਬਰਤਾਨੀਆ ਤੋਂ ਵੱਖ ਹੋ ਕੇ ਆਜ਼ਾਦ ਰਾਜ ਬਣਾਉਣ ਦੇ ਹੱਕ ’ਚ ਪਿੰਡ ਵਾਸੀਆਂ ਦਾ ਫ਼ਤਵਾ, 285 ਲੋਕਾਂ ਨੇ ਪਾਈਆਂ ਵੋਟਾਂ
ਲੈਸਟਰ,(ਇੰਗਲੈਂਡ), 21 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ’ਚ ਸ਼ਰਨ ਮੰਗਣ ਵਾਲਿਆਂ ਨੂੰ ਸਾਬਕਾ ਫੌਜੀ ਅੱਡਿਆਂ ਵਿਚ ਰੱਖਣ ਦੀ ਸਰਕਾਰੀ ਯੋਜਨਾ ਦੇ ਵਿਰੋਧ ਵਿਚ ਆਕਸਫੋਰਡਸ਼ਾਇਰ ਦੇ ਪਿਡਿੰਗਟਨ ਪਿੰਡ ਦੇ ਵਸਨੀਕਾਂ ਨੇ ਅਨੋਖਾ ਕਦਮ ਚੁੱਕਦਿਆਂ ਬਰਤਾਨੀਆ ਤੋਂ ਵੱਖ ਹੋ ਕੇ ਆਜ਼ਾਦ ਰਾਜ ਬਣਾਉਣ ਦੇ ਹੱਕ ਵਿਚ ਵੋਟਾਂ ਪਾਈਆਂ ਹਨ। ਮੀਡੀਆ ਰਿਪੋਰਟਾ ਅਨੁਸਾਰ ਇਸ ਸਾਲ ਸਤੰਬਰ ਮਹੀਨੇ ਕਰਵਾਏ ਗਏ ਪ੍ਰਤੀਕਾਤਮਕ ਜਨਮਤ ਸੰਗ੍ਰਹਿ ਦੌਰਾਨ ਕੁੱਲ 312 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 285 ਲੋਕਾਂ ਨੇ ਬਰਤਾਨੀਆ ਤੋਂ ਵੱਖ ਹੋਣ ਦੇ ਹੱਕ ਵਿੱਚ ਅਤੇ 26 ਨੇ ਵਿਰੋਧ ਵਿੱਚ ਵੋਟ ਪਾਈ, ਜਦਕਿ ਇੱਕ ਵੋਟ ਰੱਦ ਹੋ ਗਈ।
ਅਜੀਤ ਡੈਸਕ
22-11-2026