22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪਾਕਿ ਨੇ ਕ੍ਰਿਕਟਰ ਸ਼ਾਨ ਮਸੂਦ ਤੇ ਰਿਜ਼ਵਾਨ ਨੂੰ ਕੇਂਦਰੀ ਕਰਾਰ ਸੂਚੀ ’ਚੋਂ ਬਾਹਰ ਕੀਤਾ

ਇਸਲਾਮਾਬਾਦ, 21 ਨਵੰਬਰ (ਏਜੰਸੀ)-ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ.

ਅਜੀਤ ਡੈਸਕ 22-11-2026
ਇਸਲਾਮਾਬਾਦ, 21 ਨਵੰਬਰ (ਏਜੰਸੀ)-ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ 38 ਖਿਡਾਰੀਆਂ ਨੂੰ ਨਵੇਂ ਫਾਰਮੈਟ ਆਧਾਰਿਤ ਕੇਂਦਰੀ ਕਰਾਰ ਦਿੱਤੇ ਹਨ। ਪਰ ਸਾਬਕਾ ਕਪਤਾਨ ਸ਼ਾਨ ਮਸੂਦ ਤੇ ਮੁਹੰਮਦ ਰਿਜ਼ਵਾਨ ਨੂੰ ਇਸ ਸੂਚੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਵੈਸਟਇੰਡੀਜ਼ ਖ਼ਿਲਾਫ਼ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਦੌਰਾਨ ਟੈਸਟ ਸੈਂਕੜੇ ਲਗਾਉਣ ਵਾਲੇ ਅਬਦੁੱਲਾ ਸ਼ਫੀਕ, ਸਾਈਮ ਅਯੂਬ, ਹਸਨ ਅਲੀ ਤੇ ਖੱਬੇ ਹੱਥ ਦੇ ਸਪਿਨਰ ਨੋਮਾਨ ਅਲੀ ਦੇ ਕਰਾਰ ਵੀ ਅੱਗੇ ਨਹੀਂ ਵਧਾਏ ਗਏ। ਪਾਕਿਸਤਾਨ ਦੇ ਟੈਸਟ ਕਪਤਾਨ ਬਾਬਰ ਆਜ਼ਮ ਤੇ ਸਲਮਾਨ ਅਲੀ ਆਗਾ ਨੂੰ ਟੈਸਟ ਅਤੇ ਇਕ ਦਿਨਾ ਦੋਵਾਂ ਫਾਰਮੈਟਾਂ ਲਈ ਕਰਾਰ ਦਿੱਤੇ ਗਏ ਹਨ। ਜਦਕਿ ਸਿਰਫ਼ ਚਾਰ ਖਿਡਾਰੀਆਂ ਅਜ਼ਾਨ ਅਵੈਸ, ਮੁਹੰਮਦ ਅੱਬਾਸ, ਸਾਜਿਦ ਖ਼ਾਨ ਅਤੇ ਸਾਊਦ ਸ਼ਕੀਲ ਨੂੰ ਟੈਸਟ ਫਾਰਮੈਟ ਲਈ ਕਰਾਰ ਮਿਲਿਆ ਹੈ। ਪੀ.ਸੀ.ਬੀ. ਵਲੋਂ ਦਿੱਤੇ ਗਏ ਇਹ ਨਵੇਂ ਕੇਂਦਰੀ ਕਰਾਰ 30 ਜੂਨ 2027 ਤੱਕ ਲਾਗੂ ਰਹਿਣਗੇ।
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ਚ 98 ਸਾਲ ਬਾਅਦ ਬਣੀ ਕੰਜ਼ਰਵੇਟਿਵ ਸਰਕਾਰ ਲੋਰਨ ਡੋਰਕਸਨ ਮੁੱਖ ਮੰਤਰੀ, ਜਸਪ੍ਰੀਤ ਸਿੰਘ ਸਹੋਤਾ ਸਾਲਿਸ... ਅਗਲੀ ਖ਼ਬਰ ਪੁਤਿਨ ਤੇ ਸ਼ੀ ਨਾਲ ਨੇੜਤਾ ਦਾ ਟਰੰਪ ਵਲੋਂ ਬਚਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।