02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਵਿਦੇਸ਼ਾਂ ’ ਚ ਵਸਦੇ ਪੰਜਾਬੀ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸਾਂਭ - ਸੰਭਾਲ ਲਈ ਅੱਗੇ ਆਉਣ - ਰਮੇਸ਼ ਸਿੰਘ ਅਰੋੜਾ

ਸਾਨ ਫਰਾਂਸਿਸਕੋ, 1 ਅਕਤੂਬਰ (ਐਸ. ਅਸ਼ੋਕ ਭੌਰਾ)-ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਦੇ ਯਤਨਾਂ ਨਾਲ ਇਥੇ ਰਾਜਾ ਸਵੀਟ ਵਿਖੇ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 02-10-2026
ਸਾਨ ਫਰਾਂਸਿਸਕੋ, 1 ਅਕਤੂਬਰ (ਐਸ. ਅਸ਼ੋਕ ਭੌਰਾ)-ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਦੇ ਯਤਨਾਂ ਨਾਲ ਇਥੇ ਰਾਜਾ ਸਵੀਟ ਵਿਖੇ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਕਰਵਾਏ ਰੂਬਰੂ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਹਰ ਸਿੱਖ ਪਾਕਿਸਤਾਨ ’ਚ ਆਪਣੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਹਮੇਸ਼ਾ ਉਤਸੁਕ ਰਿਹਾ ਹੈ। ਇਸ ਲਈ ਪਾਕਿਸਤਾਨ ਸਰਕਾਰ ਨੂੰ ਵੀਜ਼ਾ ਪ੍ਰਣਾਲੀ ਨੂੰ ਹੋਰ ਵੀ ਸਰਲ ਤੇ ਸੁਖਾਲਾ ਬਣਾਏ ਜਾਣ ਦੀ ਲੋੜ ਹੈ।ਮੰਚ ਸੰਚਾਲਨ ਕਰਦਿਆਂ ਗੁਰਦਾਵਰ ਸਿੰਘ ਮਹੇੜੂ ਨੇ ਕਿਹਾ ਕਿ ਵਿਦੇਸ਼ ਵਸਦਾ ਹਰ ਪੰਜਾਬੀ, ਖਾਸਕਰ ਸਿੱਖ ਲਹਿੰਦੇ ਪੰਜਾਬ ਤੇ ਪਾਕਿਸਤਾਨ ਲਈ ਆਪਣੇ ਅੰਦਰ ਇਕ ਖਿੱਚ ਲੈ ਕੇ ਬੈਠਾ ਹੈ, ਕਿਉਂਕਿ ਉਸ ਦਾ ਬਹੁਤ ਕੁਝ ਉਸ ਧਰਤੀ ’ਤੇ ਰਹਿ ਗਿਆ ਸੀ। ਬੁਲਾਰਿਆਂ ’ਚ ਯੂਨੀਅਨ ਸਿਟੀ ਦੇ ਮੇਅਰ ਗੈਰੀ ਸਿੰਘ, ਬਲਬੀਰ ਸਿੰਘ ਐਮ.ਏ., ਰਾਣਾ ਕਾਹਲੋਂ, ਗੁਰਚਰਨ ਸਿੰਘ ਮਾਨ, ਲਖਵੀਰ ਸਿੰਘ ਪਟਵਾਰੀ ਆਦਿ ਸ਼ਾਮਿਲ ਸਨ।ਆਪਣੀ ਅਮਰੀਕਾ ਫੇਰੀ ਦਾ ਉਦੇਸ਼ ਸਾਂਝਾ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਉਹ ਤੁਹਾਡੇ ਕੋਲ ਇਕ ਆਸ ਤੇ ਉਮੀਦ ਨਾਲ ਆਏ ਹਨ ਕਿ ਭਾਵੇਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੰਡ ਤੋਂ ਬਾਅਦ ਗੁਰੂ ਘਰਾਂ ਦੀ ਸਾਂਭ ਸੰਭਾਲ ਲਈ ਪੂਰੇ ਯਤਨਾਂ ਵਿਚ ਲੱਗੀ ਹੋਈ ਹੈ ਅਤੇ 50 ਤੋਂ ਵੱਧ ਗੁਰੂ ਘਰਾਂ ਦੀ ਸੰਭਾਲ ਕੀਤੀ ਜਾ ਚੁੱਕੀ ਹੈ ਜਾਂ ਕਰਨ ਦੇ ਯਤਨ ਜਾਰੀ ਹਨ ਪਰ ਫਿਰ ਵੀ ਕਿਉਂਕਿ ਉਥੇ ਘੱਟ ਗਿਣਤੀ ’ਚ ਸਿੱਖ ਹਨ ਤੇ ਵਿਦੇਸ਼ ’ਚ ਵਸਦੇ ਸਿੱਖ ਜੇ ਇਕ ਗੁਰੂ ਘਰ ਦੀ ਸੇਵਾ ਵੀ ਆਪਣੇ ਹੱਥਾਂ ’ਚ ਲੈਣ ਤਾਂ ਪਾਕਿਸਤਾਨ ਵਿਚਲੇ ਸਾਰੇ ਗੁਰਧਾਮਾਂ ਦੀ ਸੇਵਾ ਸੰਭਾਲ ਬਿਹਤਰ ਢੰਗ ਨਾਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਥੇ ਵੱਸਦੇ ਪੰਜਾਬੀ ਪਰਿਵਾਰਾਂ ਨੂੰ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਤੇ ਇਤਿਹਾਸਿਕ ਥਾਵਾਂ ਆਪਣੀਆਂ ਅਗਲੀਆਂ ਨਸਲਾਂ ਨੂੰ ਵਿਖਾਉਣ ਲਈ ਜਾਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਸ ਕਾਰਜ ਲਈ ਇਕ ਸਲਾਹਕਾਰ ਕਮੇਟੀ ਬਣਾਏ ਜਾਣ ਦਾ ਐਲਾਨ ਵੀ ਕੀਤਾ, ਜਿਸ ਦੇ ਮੁੱਖ ਸੇਵਾਦਾਰ ਬਰਜਿੰਦਰ ਸਿੰਘ ਹੁਸੈਨਪੁਰੀ ਹੋਣਗੇ।ਇਸ ਮੌਕੇ ਬਰਜਿੰਦਰ ਸਿੰਘ ਹੁਸੈਨਪੁਰ, ਰਾਜਾ ਸਵੇਰ ਦੇ ਮੱਖਣ ਸਿੰਘ ਬੈਂਸ, ਸੁਖਦੇਵ ਸਿੰਘ ਬੈਨੀਵਾਲ, ਡਾ. ਚਰਨਜੀਤ ਸਿੰਘ ਉੱਪਲ, ਅਮਰਜੀਤ ਸਿੰਘ ਸਿੱਧੂ, ਜਸਬੀਰ ਸਿੰਘ, ਅਵਤਾਰ ਲਾਖਾ, ਕਰਮਵੀਰ ਸਿੰਘ ਤੇ ਜਸ ਔਲਖ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਕਲੀ ਓਜ਼ੈਂਪਿਕ ਅਮਰੀਕਾ ’ਚ ਵੇਚਣ ਦੀ ਕਥਿਤ ਸਾਜ਼ਿਸ਼, ਦੋ ਭਾਰਤੀ ਨਾਗਰਿਕਾਂ ਖ਼ਿਲਾਫ਼ ਵੱਡੀ ਕਾਰਵਾਈ ਅਗਲੀ ਖ਼ਬਰ ਸੇਲਿੰਗ : ਪੁਰਸ਼ ਤੇ ਮਹਿਲਾ ਟੀਮਾਂ ਨੂੰ ਚਾਂਦੀ ਤੇ ਕਾਂਸੀ ਦੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।