06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਰੈਗਜ਼ਿਟ ਰਾਇਸ਼ੁਮਾਰੀ ਤੋਂ ਬਾਅਦ ਪੌਂਡ ਸਭ ਤੋਂ ਮਜ਼ਬੂਤ ਪੱਧਰ ’ਤੇ

ਗਲਾਸਗੋ, 5 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨਵੀ ਪੌਂਡ ਦੀ ਸਮੁੱਚੀ ਕੀਮਤ ਜੂਨ 2016 ਦੀ ਬਰੈਗਜ਼ਿਟ ਰਾਇਸ਼ੁਮਾਰੀ ਤੋਂ ਬਾਅਦ ਦੇ ਸਾਂਝੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇਕ ਰਿਪੋਰਟ ਅਨੁਸਾਰ, ਦੁਨੀਆ ਦੀਆਂ 18 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਪੌਂਡ ਦੀ ਕੀਮਤ ਮਾਪਣ ਵਾਲਾ ਬੈਂਕ ਆਫ਼ ਇੰਗਲੈਂਡ ਦਾ ਸੂਚਕ ਅੰਕ 86.

ਅਜੀਤ ਡੈਸਕ 06-11-2026

ਗਲਾਸਗੋ, 5 ਨਵੰਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨਵੀ ਪੌਂਡ ਦੀ ਸਮੁੱਚੀ ਕੀਮਤ ਜੂਨ 2016 ਦੀ ਬਰੈਗਜ਼ਿਟ ਰਾਇਸ਼ੁਮਾਰੀ ਤੋਂ ਬਾਅਦ ਦੇ ਸਾਂਝੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇਕ ਰਿਪੋਰਟ ਅਨੁਸਾਰ, ਦੁਨੀਆ ਦੀਆਂ 18 ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਪੌਂਡ ਦੀ ਕੀਮਤ ਮਾਪਣ ਵਾਲਾ ਬੈਂਕ ਆਫ਼ ਇੰਗਲੈਂਡ ਦਾ ਸੂਚਕ ਅੰਕ 86.4 ਤੱਕ ਪਹੁੰਚਿਆ ਹੈ। ਵਿਆਜ ਦਰਾਂ ਵਧਣ ਦੀ ਉਮੀਦ, ਬਰਤਾਨੀਆ ਦੀ ਮੁਕਾਬਲਤਨ ਸਿਆਸੀ ਸਥਿਰਤਾ ਅਤੇ ਯੂਰਪੀ ਸੰਘ ਨਾਲ ਸੁਧਰਦੇ ਸਬੰਧਾਂ ਨੂੰ ਇਸ ਮਜ਼ਬੂਤੀ ਦੇ ਕਾਰਨ ਮੰਨਿਆ ਜਾ ਰਿਹਾ ਹੈ। ਪੌਂਡ ਮਜ਼ਬੂਤ ਹੋਣ ਨਾਲ ਵਿਦੇਸ਼ਾਂ ਤੋਂ ਮੰਗਵਾਈਆਂ ਵਸਤਾਂ ਦੀ ਲਾਗਤ ਘਟਣ ਅਤੇ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮਦਦ ਮਿਲ ਸਕਦੀ ਹੈ। ਵਿਦੇਸ਼ ਯਾਤਰਾ ਕਰਨ ਵਾਲੇ ਬਰਤਾਨਵੀ ਲੋਕਾਂ ਦੀ ਖ਼ਰੀਦ ਸ਼ਕਤੀ ਵੀ ਵਧ ਸਕਦੀ ਹੈ। ਹਾਲਾਂਕਿ ਵਿਦੇਸ਼ੀ ਖ਼ਰੀਦਦਾਰਾਂ ਲਈ ਬਰਤਾਨਵੀ ਉਤਪਾਦ ਮਹਿੰਗੇ ਹੋਣ ਕਾਰਨ ਨਿਰਯਾਤ ਕਰਨ ਵਾਲੇ ਕਾਰੋਬਾਰਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਿਛਲੀ ਖ਼ਬਰ ਚਾਰ ਮਹੀਨੇ ਹਿਰਾਸਤ ਕੱਟਣ ਵਾਲੀ ਹਾਰਵਰਡ ਦੀ ਵਿਗਿਆਨੀ ਖ਼ਿਲਾਫ਼ ਸਾਰੇ ਫ਼ੌਜਦਾਰੀ ਦੋਸ਼ ਵਾਪਸ ਅਗਲੀ ਖ਼ਬਰ ਬਰੈਂਪਟਨ ’ਚ ਮਨਾਇਆ ਜਾਵੇਗਾ ਵਿਸ਼ਕਰਮਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।