06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਚਾਰ ਮਹੀਨੇ ਹਿਰਾਸਤ ਕੱਟਣ ਵਾਲੀ ਹਾਰਵਰਡ ਦੀ ਵਿਗਿਆਨੀ ਖ਼ਿਲਾਫ਼ ਸਾਰੇ ਫ਼ੌਜਦਾਰੀ ਦੋਸ਼ ਵਾਪਸ

ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਖੋਜ ਲਈ ਡੱਡੂਆਂ ਦੇ ਭਰੂਣਾਂ ਦੇ ਨਮੂਨੇ ਅਮਰੀਕਾ ਲਿਆਉਣ ਕਾਰਨ ਮੁਕੱਦਮੇ ਦਾ ਸਾਹਮਣਾ ਕਰ ਰਹੀ ਰੂਸੀ ਵਿਗਿਆਨੀ ਕਸੇਨੀਆ ਪੇਤ੍ਰੋਵਾ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਵਕੀਲਾਂ ਨੇ ਉਸ ਖ਼ਿਲਾਫ਼ ਲਾਏ ਸਾਰੇ ਫ਼ੌਜਦਾਰੀ ਦੋਸ਼ ਵਾਪਸ ਲੈ ਲਏ ਹਨ।

ਅਜੀਤ ਡੈਸਕ 06-11-2026
ਨਿਊਯਾਰਕ, 5 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਖੋਜ ਲਈ ਡੱਡੂਆਂ ਦੇ ਭਰੂਣਾਂ ਦੇ ਨਮੂਨੇ ਅਮਰੀਕਾ ਲਿਆਉਣ ਕਾਰਨ ਮੁਕੱਦਮੇ ਦਾ ਸਾਹਮਣਾ ਕਰ ਰਹੀ ਰੂਸੀ ਵਿਗਿਆਨੀ ਕਸੇਨੀਆ ਪੇਤ੍ਰੋਵਾ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰੀ ਵਕੀਲਾਂ ਨੇ ਉਸ ਖ਼ਿਲਾਫ਼ ਲਾਏ ਸਾਰੇ ਫ਼ੌਜਦਾਰੀ ਦੋਸ਼ ਵਾਪਸ ਲੈ ਲਏ ਹਨ। ਸੰਘੀ ਜੱਜ ਲਿਓ ਸੋਰੋਕਿਨ ਨੇ ਸਰਕਾਰੀ ਪੱਖ ਦੀ ਅਰਜ਼ੀ ਮਨਜ਼ੂਰ ਕਰਦਿਆਂ ਮਾਮਲਾ ਖ਼ਾਰਜ ਕਰ ਦਿੱਤਾ। ਹਾਰਵਰਡ ਮੈਡੀਕਲ ਸਕੂਲ ਨਾਲ ਜੁੜੀ ਪੇਤ੍ਰੋਵਾ ਫਰਾਂਸ ਦੀ ਇਕ ਪ੍ਰਯੋਗਸ਼ਾਲਾ ਤੋਂ ਨਮੂਨੇ ਲੈ ਕੇ ਬੋਸਟਨ ਪਰਤੀ ਸੀ। ਲੋਗਨ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਦੀ ਪੁੱਛਗਿੱਛ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿਚ ਉਸ ਉੱਤੇ ਤਸਕਰੀ, ਤੱਥ ਲੁਕਾਉਣ ਅਤੇ ਅਧਿਕਾਰੀਆਂ ਨੂੰ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਲਾਏ ਗਏ। ਉਸ ਨੂੰ ਚਾਰ ਮਹੀਨੇ ਇਮੀਗ੍ਰੇਸ਼ਨ ਹਿਰਾਸਤ ’ਚ ਰਹਿਣਾ ਪਿਆ।
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਨੂੰ ਅਗਲੀ ਖ਼ਬਰ ਬਰੈਗਜ਼ਿਟ ਰਾਇਸ਼ੁਮਾਰੀ ਤੋਂ ਬਾਅਦ ਪੌਂਡ ਸਭ ਤੋਂ ਮਜ਼ਬੂਤ ਪੱਧਰ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।