ਬਰੈਂਪਟਨ ’ਚ ਮਨਾਇਆ ਜਾਵੇਗਾ ਵਿਸ਼ਕਰਮਾ ਦਿਵਸ
ਟੋਰਾਂਟੋ, 5 ਨਵੰਬਰ (ਹਰਜੀਤ ਸਿੰਘ ਬਾਜਵਾ)-ਭਗਵਾਨ ਵਿਸ਼ਕਰਮਾ ਦਾ ਦਿਹਾੜਾ ਇੱਥੇ ਬਰੈਂਪਟਨ ’ਚ ਰਾਮਗੜ੍ਹੀਆ ਭਵਨ ਵਿਖੇ 9 ਨਵੰਬਰ ਸੋਮਵਾਰ ਨੂੰ ਮਨਾਇਆ ਜਾ ਰਿਹਾ ਹੈ। ਦਲਜੀਤ ਸਿੰਘ ਗੈਦੂ ਵਲੋਂ ਭੇਜੀ ਜਾਣਕਾਰੀ ਅਨੁਸਾਰ ਸ਼ਾਮ ਦੇ ਪੰਜ ਵਜੇ ਤੋਂ ਲੈ ਕੇ ਦੇਰ ਰਾਤ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਜਿੱਥੇ ਭਗਵਾਨ ਵਿਸ਼ਕਰਮਾ ਦੇ ਗੁਣਗਾਨ ਗਾਏ ਜਾਣਗੇ ਉੱਥੇ ਹੀ ਹਾਜ਼ਰੀਨ ਲਈ ਲੰਗਰ ਦਾ ਪ੍ਰਬੰਧ ਵੀ ਹੋਵੇਗਾ।
ਅਜੀਤ ਡੈਸਕ
06-11-2026