31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅੱਗ ਬੁਝਾਊ ਅਮਲੇ ਵਲੋਂ ਚੈਰਿਟੀ ਲਈ ਕਰਵਾਏ ਗਏ ਸਮਾਗਮ ’ਚ ਬੱਚਿਆਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ

ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਸਰੀ ’ਚ ਬੱਚਿਆਂ ਤੇ ਅੱਗ ਬੁਝਾਊ ਕਰਮਚਾਰੀਆਂ ਵਿਚਾਲੇ ਚੈਰਿਟੀ ਲਈ ਇਕ ਦਿਲਚਸਪ ਤੇ ਮਨੋਰੰਜਕ ‘ਨਰਫ਼’ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਬੱਚਿਆਂ ਨੇ ਖਿਡੌਣਾ ਬੰਦੂਕ ਵਰਗੀਆਂ ਪਿਚਕਾਰੀਆਂ ਨਾਲ ਨਿਸ਼ਾਨੇ ਲਗਾਉਂਦਿਆਂ ਖੂਬ ਮਸਤੀ ਕੀਤੀ। ਜਾਣਕਾਰੀ ਅਨੁਸਾਰ ਇਸ ਸਮਾਗਮ ਦਾ ਮੁੱਖ ਮਕਸਦ ਮਨੋਰੰਜਨ ਦੇ ਨਾਲ-ਨਾਲ ਚੈਰਿਟੀ ਲਈ ਸਹਿਯੋਗ ਇਕੱਠਾ ਕਰਨਾ ਸੀ।

ਅਜੀਤ ਡੈਸਕ 31-08-2026
ਵੈਨਕੂਵਰ, 30 ਅਗਸਤ (ਮਲਕੀਤ ਸਿੰਘ)-ਸਰੀ ’ਚ ਬੱਚਿਆਂ ਤੇ ਅੱਗ ਬੁਝਾਊ ਕਰਮਚਾਰੀਆਂ ਵਿਚਾਲੇ ਚੈਰਿਟੀ ਲਈ ਇਕ ਦਿਲਚਸਪ ਤੇ ਮਨੋਰੰਜਕ ‘ਨਰਫ਼’ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਬੱਚਿਆਂ ਨੇ ਖਿਡੌਣਾ ਬੰਦੂਕ ਵਰਗੀਆਂ ਪਿਚਕਾਰੀਆਂ ਨਾਲ ਨਿਸ਼ਾਨੇ ਲਗਾਉਂਦਿਆਂ ਖੂਬ ਮਸਤੀ ਕੀਤੀ। ਜਾਣਕਾਰੀ ਅਨੁਸਾਰ ਇਸ ਸਮਾਗਮ ਦਾ ਮੁੱਖ ਮਕਸਦ ਮਨੋਰੰਜਨ ਦੇ ਨਾਲ-ਨਾਲ ਚੈਰਿਟੀ ਲਈ ਸਹਿਯੋਗ ਇਕੱਠਾ ਕਰਨਾ ਸੀ। ਮੁਕਾਬਲੇ ਦੌਰਾਨ ਬੱਚਿਆਂ ਨੇ ਸੁਰੱਖਿਆ ਐਨਕਾਂ ਪਾ ਕੇ ਵੱਖ-ਵੱਖ ਥਾਵਾਂ ਦੀ ਓਟ ਲੈਂਦਿਆਂ ਖਿਡੌਣਾ ਬੰਦੂਕਾਂ ਨਾਲ ਮੁਕਾਬਲੇ ’ਚ ਹਿੱਸਾ ਲਿਆ। ਸਮਾਗਮ ਦੌਰਾਨ ਬੱਚਿਆਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਅੱਗ ਬੁਝਾਊ ਕਰਮਚਾਰੀਆਂ ਦੀ ਸ਼ਮੂਲੀਅਤ ਨੇ ਇਸ ਮਜ਼ੇਦਾਰ ਮੁਕਾਬਲੇ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ।
ਪਿਛਲੀ ਖ਼ਬਰ ਉੱਤਰੀ ਸਾਈਪ੍ਰਸ ਦੇ ਤੱਟ ’ ਤੇ ਕਿਸ਼ਤੀ ਡੁੱਬੀ -8 ਮੌਤਾਂ -270 ਯਾਤਰੀ ਸਨ ਸਵਾਰ ਅਗਲੀ ਖ਼ਬਰ ਮੁਹਾਲੀ ਨੇ ਅੰਮ੍ਰਿਤਸਰ ਨੂੰ 5 ਵਿਕਟਾਂ ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।