17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

8 ਹਜ਼ਾਰ ਤੋਂ ਵੱਧ ਪਾਈਪਰ ਤੇ ਡਰੱਮਰ ਬਣੇ ਖਿੱਚ ਦਾ ਕੇਂਦਰ — ਕੈਨੇਡਾ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਬਣੀ ਵਿਸ਼ਵ ਚੈਂਪੀਅਨ

ਗਲਾਸਗੋ, 16 ਅਗਸਤ (ਹਰਜੀਤ ਸਿੰਘ ਦੁਸਾਂਝ)-ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2026 ਲਈ 14 ਤੇ 15 ਅਗਸਤ ਨੂੰ ਗਲਾਸਗੋ ਗ੍ਰੀਨ ਵਿਖੇ ਦੁਨੀਆ ਭਰ ਤੋਂ ਹਜ਼ਾਰਾਂ ਪਾਈਪਰਾਂ, ਡਰੱਮਰਾਂ ਅਤੇ ਦਰਸ਼ਕਾਂ ਦਾ ਵੱਡਾ ਇਕੱਠ ਹੋਇਆ। ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ 8,000 ਤੋਂ ਵੱਧ ਪਾਈਪਰ ਅਤੇ ਡਰੱਮਰ ਮੈਦਾਨ ਵਿੱਚ ਉਤਰੇ।

ਅਜੀਤ ਡੈਸਕ 17-08-2026

ਗਲਾਸਗੋ, 16 ਅਗਸਤ (ਹਰਜੀਤ ਸਿੰਘ ਦੁਸਾਂਝ)-ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2026 ਲਈ 14 ਤੇ 15 ਅਗਸਤ ਨੂੰ ਗਲਾਸਗੋ ਗ੍ਰੀਨ ਵਿਖੇ ਦੁਨੀਆ ਭਰ ਤੋਂ ਹਜ਼ਾਰਾਂ ਪਾਈਪਰਾਂ, ਡਰੱਮਰਾਂ ਅਤੇ ਦਰਸ਼ਕਾਂ ਦਾ ਵੱਡਾ ਇਕੱਠ ਹੋਇਆ। ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ 8,000 ਤੋਂ ਵੱਧ ਪਾਈਪਰ ਅਤੇ ਡਰੱਮਰ ਮੈਦਾਨ ਵਿੱਚ ਉਤਰੇ। ਇਸ ਸਾਲ ਵੱਖ-ਵੱਖ ਗਰੇਡਾਂ ਵਿੱਚ 211 ਪਾਈਪ ਬੈਂਡਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 49 ਬੈਂਡ ਯੂਕੇ ਤੋਂ ਬਾਹਰਲੇ ਦੇਸ਼ਾਂ ਤੋਂ ਸਨ। ਚੈਂਪੀਅਨਸ਼ਿਪ ਦੌਰਾਨ ਗਲਾਸਗੋ ਗ੍ਰੀਨ ਬੈਗਪਾਈਪਾਂ ਦੀਆਂ ਧੁਨਾਂ ਅਤੇ ਡਰੱਮਾਂ ਦੀ ਧਮਕ ਨਾਲ ਗੂੰਜਦਾ ਰਿਹਾ। ਰਵਾਇਤੀ ਸਕਾਟਿਸ਼ ਪਹਿਰਾਵਿਆਂ ਅਤੇ ਰੰਗ-ਬਿਰੰਗੇ ਸਕਾਟਸ਼ ਡਰਿੱਸ ਟਾਰਟਨ ਕਿਲਟ ਪਹਿਨੇ ਬੈਂਡਾਂ ਨੇ ਅਨੁਸ਼ਾਸਿਤ ਮਾਰਚ ਅਤੇ ਸੰਗੀਤਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹਿਆ। ਸਮਾਗਮ ਨੂੰ ਦੇਖਣ ਲਈ ਸਥਾਨਕ ਲੋਕਾਂ ਦੇ ਨਾਲ ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਵੀ ਪਹੁੰਚੇ। ਸਭ ਤੋਂ ਵੱਡੇ ਗਰੇਡ-1 ਮੁਕਾਬਲੇ ਵਿੱਚ ਕੈਨੇਡਾ ਦੀ ਸਾਈਮਨ ਫਰੇਜਰ ਯੂਨੀਵਰਸਿਟੀ ਪਾਈਪ ਬੈਂਡ ਨੇ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ। ਫ਼ੀਲਡ ਮਾਰਸ਼ਲ ਮੌੰਟਗੋਮਰੀ ਦੂਜੇ ਅਤੇ ਪੀਪਲਜ ਫੋਰਡ ਭੋਘਲ ਅਤੇ ਬਾਥਗੇਟ ਕੈਲੇਡੋਨੀਅਨ ਤੀਜੇ ਸਥਾਨ ’ਤੇ ਰਹੇ। ਹੋਰ ਮੁਕਾਬਲਿਆਂ ਵਿੱਚ ਗ੍ਰੇਡ 2 ਦਾ ਖਿਤਾਬ ਅਲਸਟਰ ਸਕਾਟਿਸ਼, ਗ੍ਰੇਡ 3ਏ ਦਾ ਮਕਾਂਟਾ, ਗ੍ਰੇਡ 3ਬੀ ਦਾ ਡਰੱਮਲੌਅ, ਗ੍ਰੇਡ 4ਏ ਦਾ ਕੈਰੀਗਲਾਈਨ ਅਤੇ ਗਰੇਡ 4ਬੀ ਦਾ ਖਿਤਾਬ ਬਰੈੱਡਲੀ ਅਲਸਟਰ ਸਕਾਟਸ ਨੇ ਜਿੱਤਿਆ। ਮਲੇਸ਼ੀਆ ਦੇ ਸ਼੍ਰੀ ਦਸਮੇਸ਼ ਪਾਈਪ ਬੈਂਡ ਨੇ ਗਰੇਡ 4ਏ ਦੇ ਫਾਈਨਲ ਵਿੱਚ 7ਵਾਂ ਸਥਾਨ ਹਾਸਲ ਕੀਤਾ ਅਤੇ ਸਿਰਫ਼ ਇੱਕ ਅੰਕ ਦੇ ਫਰਕ ਨਾਲ ਛੇਵੇਂ ਸਥਾਨ ਤੋਂ ਖੁੰਝ ਗਿਆ। ਵਿਸ਼ਵ ਚੈਂਪੀਅਨਸ਼ਿਪ ਵਿੱਚ ਬੈਂਡ ਦੀ ਇਹ ਚੌਥੀ ਹਾਜ਼ਰੀ ਸੀ ਅਤੇ ਖਾਸ ਗੱਲ ਇਹ ਰਹੀ ਕਿ ਚਾਰਾਂ ਵਾਰ ਸ਼੍ਰੀ ਦਸਮੇਸ਼ ਪਾਈਪ ਬੈਂਡ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। 15 ਅਗਸਤ ਨੂੰ ਮੁਕਾਬਲਿਆਂ ਦੀ ਸਮਾਪਤੀ ਮੌਕੇ ਸਾਰੇ ਪਾਈਪ ਬੈਂਡਾਂ ਦਾ ਸ਼ਾਨਦਾਰ ਮਾਸਡ ਮਾਰਚ-ਪਾਸਟ ਅਤੇ ਇਨਾਮ ਵੰਡ ਸਮਾਗਮ ਖਿੱਚ ਦਾ ਮੁੱਖ ਕੇਂਦਰ ਰਿਹਾ। ਜਿਕਰਯੋਗ ਹੈ ਕਿ ਰੌਇਲ ਸਕਾਟਿਸ਼ ਪਾਈਪ ਬੈਂਡ ਐਸੋਸੀਏਸ਼ਨ ਵੱਲੋਂ ਆਯੋਜਿਤ ਇਸ ਵਿਸ਼ਵ ਪ੍ਰਸਿੱਧ ਚੈਂਪੀਅਨਸ਼ਿਪ ਦਾ ਇਤਿਹਾਸ 1947 ਤੋਂ ਸ਼ੁਰੂ ਹੁੰਦਾ ਹੈ, ਜਦੋਂ ਪਹਿਲਾ ਮੁਕਾਬਲਾ ਐਡਿਨਬਰਾ ਵਿੱਚ ਹੋਇਆ ਸੀ, ਜਦਕਿ 1948 ਵਿੱਚ ਪਹਿਲੀ ਵਾਰ ਗਲਾਸਗੋ ਨੇ ਇਸ ਦੀ ਮੇਜ਼ਬਾਨੀ ਕੀਤੀ ਸੀ।

ਪਿਛਲੀ ਖ਼ਬਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ (96 ਕਰੋੜੀ) 20 ਅਗਸਤ ਤੋਂ ਯੂ.ਕੇ. ’ਚ ਗੁਰੂ ਸਾਹਿਬਾਨ ਦੇ... ਅਗਲੀ ਖ਼ਬਰ ਐਡੀਲੇਡ ’ਚ ਰੈਸਟੋਰੈਂਟ ’ਚ ਤੜਕੇ ਚੋਰੀ, ਨਕਾਬਪੋਸ਼ 3 ਵਿਅਕਤੀ 2,000 ਡਾਲਰ ਲੈ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।