23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਹੇਜ਼ ਵਿਖੇ ਅਕਾਸ਼ ਰੇਡੀਓ ਵਲੋਂ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਕਰਵਾਇਆ

ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਾਸ਼ ਰੇਡੀਓ ਯੂ. ਕੇ.

ਅਜੀਤ ਡੈਸਕ 24-11-2026
ਲੰਡਨ, 23 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਕਾਸ਼ ਰੇਡੀਓ ਯੂ.ਕੇ. ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਰੇਡੀਓ ਦੀ ਵਰ੍ਹੇਗੰਢ ਮੌਕੇ ਧਾਰਮਿਕ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਗੁਰਸ਼ਰਨ ਸਿੰਘ ਦੇ ਜਥੇ ਤੋਂ ਇਲਾਵਾ ਬੀਬੀ ਅਜੀਤ ਕੌਰ ਮੁੰਬਈ, ਸੰਤੋਖ ਸਿੰਘ ਤੇ ਇਕਨੂਰ ਸਿੰਘ ਨੇ ਨੋਜਵਾਨ ਸਾਥੀਆਂ ਨਾਲ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਹੇਜ਼ ਤੋਂ ਸੰਸਦ ਮੈਂਬਰ ਜੌਨ ਮੈਕਡੋਨਲ ਤੇ ਸਾਊਥਾਲ ਤੋਂ ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਬਰਾਬਰੀ ਦਾ ਹੱਕ ਦਿੱਤਾ ਅੱਜ ਸਾਨੂੰ ਮੁੜ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਤੇ ਚੱਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਦੋਵੇਂ ਸ਼ਖ਼ਸੀਅਤਾਂ ਨੇ ਆਕਾਸ਼ ਰੇਡੀਓ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਤੇ ਕੌਂਸਲਰ ਕਮਲਪ੍ਰੀਤ ਕੌਰ ਵਲੋਂ ਭਾਈਚਾਰੇ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਾਲ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵਲੋਂ ਸੰਗਤਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਵਿਚ ਅਮਰੀਕ ਸਿੰਘ ਨੂਰਮਹਿਲ, ਕੁਲਵਿੰਦਰ ਕੁਮਾਰ ਕੂਲ ਕੇਕਸ, ਗੁਰਮੀਤ ਸਿੰਘ, ਕੌਂਸਲਰ ਕੁਲਦੀਪ ਲਖਮਾਣਾ, ਕੌਂਸਲਰ ਨਰਿੰਦਰ ਗਰਗ, ਕੌਂਸਲਰ ਜੈਨ ਸਵੀਟਿੰਗ, ਕੌਂਸਲਰ ਐਲਾ ਗੈਰੇਲਿਕ, ਸਾਬਕਾ ਕੌਂਸਲਰ ਬੀਬੀ ਮਹਿੰਦਰ ਕੌਰ ਮਿੱਢਾ ਅਤੇ ਅਫ਼ਗਾਨ ਭਾਈਚਾਰੇ ਦੇ ਆਗੂ ਡਾ. ਤੇਜ ਖੁਰਾਣਾ ਸਮੇਤ ਹੋਰ ਕਾਰੋਬਾਰੀ, ਪਤਵੰਤੇ ਅਤੇ ਭਾਈਚਾਰੇ ਦੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਗੋਲਡਨ ਸਟਾਰ ਮਲਕੀਤ ਸਿੰਘ ਐੱਮ . ਬੀ . ਈ . ਵਲੋਂ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਗੀਤ ‘ ਬਾਬਾ ਨਾਨਕ ’ ਰਿਲੀਜ਼ ਅਗਲੀ ਖ਼ਬਰ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵੈਨਕੂਵਰ ਦੇ ਮੁਅੱਤਲ ਪੁਲਿਸ ਅਧਿਕਾਰੀ ਕੈਲ ਦੁਸਾਂਝ ਦੀ ਤਨਖ਼ਾਹ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।