ਐਡੀਲੇਡ, 16 ਅਗਸਤ (ਗੁਰਮੀਤ ਸਿੰਘ ਵਾਲੀਆ)-ਮੇਨ ਨੌਰਥ ਰੋਡ, ਜੈਪਸ ਕਰਾਸ ਸਥਿਤ ਮਸ਼ਹੂਰ ਨਾਨ ਤੰਦੂਰੀ ਰੈਸਟੋਰੈਂਟ, ਜੋ ਅੰਮ੍ਰਿਤਸਰੀ ਕੁਲਚਿਆਂ ਲਈ ਐਡੀਲੇਡ ਵਿੱਚ ਖ਼ਾਸ ਪਛਾਣ ਰੱਖਦਾ ਹੈ, ਵਿਖੇ ਅੱਜ ਤੜਕੇ ਕਰੀਬ 4.30 ਵਜੇ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਦਰਵਾਜ਼ਾ ਤੋੜ ਕੇ ਦਾਖ਼ਲ ਹੋ ਕੇ ਚੋਰੀ ਕਰਕੇ ਫਰਾਰ ਹਨ। ਚੋਰ ਰੈਸਟੋਰੈਂਟ ਵਿੱਚੋਂ ਕਰੀਬ 2,000 ਡਾਲਰ ਦੀ ਨਕਦੀ ਸਮੇਤ ਹੋਰ ਸਾਮਾਨ ਦਾ ਨੁਕਸਾਨ ਕਰਕੇ ਫ਼ਰਾਰ ਹੋ ਗਏ।ਲੰਮੇ ਸਮੇਂ ਤੋਂ ਸ. ਜਸਪਾਲ ਸਿੰਘ ਤਿੰਬ ਦੀ ਸੁਚੱਜੀ ਪ੍ਰਬੰਧਕੀ ਹੇਠ ਚੱਲ ਰਹੇ ਇਸ ਨਾਮਵਰ ਰੈਸਟੋਰੈਂਟ ਵਿੱਚ ਵਾਪਰੀ ਇਸ ਘਟਨਾ ਕਾਰਨ ਮਾਲਕਾਂ ਅਤੇ ਸਟਾਫ਼ ਵਿੱਚ ਚਿੰਤਾ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਤਿੰਨ ਵਿਅਕਤੀ ਜੈਕਟਾਂ ਪਹਿਨੇ ਹੋਏ ਸਨ ਅਤੇ ਉਨ੍ਹਾਂ ਨੇ ਮੂੰਹ ਢੱਕੇ ਹੋਏ ਸਨ। ਉਨ੍ਹਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਣ ਮਗਰੋਂ ਕਾਫ਼ੀ ਭੰਨ-ਤੋੜ ਕੀਤੀ ਟਿੱਲ ਸੁੱਟ ਕਿ ਨਕਦੀ ਲੈ ਕੇ ਫ਼ਰਾਰ ਹੋ ਗਏ। ਰੈਸਟੋਰੈਂਟ ਦੇ ਪ੍ਰਬੰਧਕ ਜਸਪਾਲ ਸਿੰਘ ਤਿੰਬ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਰੈਸਟੋਰੈਂਟ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਵੱਲੋਂ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਪਹੁੰਚ ਕੇ ਕਈ ਵਾਰ ਫ਼ੋਨ ਕਰਦੇ ਰਹੇ, ਪਰ ਉਨ੍ਹਾਂ ਦੇ ਦੱਸਣ ਅਨੁਸਾਰ ਪੁਲਿਸ ਕਰੀਬ ਤਿੰਨ ਘੰਟਿਆਂ ਬਾਅਦ ਮੌਕੇ ’ਤੇ ਪਹੁੰਚੀ।ਸ. ਤਿੰਬ ਨੇ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦੇ ਨਾਲ-ਨਾਲ ਕਾਰੋਬਾਰ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੈਸਟੋਰੈਂਟ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। Jaspal Singh 2
ਐਡੀਲੇਡ ’ਚ ਰੈਸਟੋਰੈਂਟ ’ਚ ਤੜਕੇ ਚੋਰੀ, ਨਕਾਬਪੋਸ਼ 3 ਵਿਅਕਤੀ 2,000 ਡਾਲਰ ਲੈ ਕੇ ਫ਼ਰਾਰ
ਐਡੀਲੇਡ, 16 ਅਗਸਤ (ਗੁਰਮੀਤ ਸਿੰਘ ਵਾਲੀਆ)-ਮੇਨ ਨੌਰਥ ਰੋਡ, ਜੈਪਸ ਕਰਾਸ ਸਥਿਤ ਮਸ਼ਹੂਰ ਨਾਨ ਤੰਦੂਰੀ ਰੈਸਟੋਰੈਂਟ, ਜੋ ਅੰਮ੍ਰਿਤਸਰੀ ਕੁਲਚਿਆਂ ਲਈ ਐਡੀਲੇਡ ਵਿੱਚ ਖ਼ਾਸ ਪਛਾਣ ਰੱਖਦਾ ਹੈ, ਵਿਖੇ ਅੱਜ ਤੜਕੇ ਕਰੀਬ 4. 30 ਵਜੇ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਦਰਵਾਜ਼ਾ ਤੋੜ ਕੇ ਦਾਖ਼ਲ ਹੋ ਕੇ ਚੋਰੀ ਕਰਕੇ ਫਰਾਰ ਹਨ।
ਅਜੀਤ ਡੈਸਕ
17-08-2026