06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਲਮਾਨ, ਆਮਿਰ ਖ਼ਾਨ ਸਮੇਤ ਹੋਰ ਬਾਲੀਵੁੱਡ ਸ਼ਖ਼ਸੀਅਤਾਂ ਵਲੋਂ ਦਿੱਗਜ ਅਦਾਕਾਰ ਪ੍ਰਦੀਪ ਰਾਵਤ ਨੂੰ ਸ਼ਰਧਾਂਜਲੀਆਂ

ਮੁੰਬਈ, 5 ਅਗਸਤ (ਏਜੰਸੀ)-ਅਦਾਕਾਰ ਸਲਮਾਨ ਖਾਨ, ਆਮਿਰ ਖਾਨ, ਪਵਨ ਕਲਿਆਣ ਅਤੇ ਫਿਲਮ ਨਿਰਮਾਤਾ ਪ੍ਰਭੂਦੇਵਾ ਸਮੇਤ ਹੋਰ ਬਾਲੀਵੁੱਡ ਸਖਸ਼ੀਅਤਾਂ ਨੇ ਅਦਾਕਾਰ ਪ੍ਰਦੀਪ ਰਾਵਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਕੈਂਸਰ ਨਾਲ ਜੂਝਣ ਤੋਂ ਬਾਅਦ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ‘ਸਰਫਰੋਸ਼’, ‘ਲਗਾਨ’ ਅਤੇ ‘ਗਜਨੀ’ ਵਰਗੀਆਂ ਫਿਲਮਾਂ ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਰਾਵਤ ਨੇ ਮੰਗਲਵਾਰ ਨੂੰ ਇੱਥੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ।

ਪ੍ਰਦੀਪ ਰਾਵਤ 06-08-2026
ਮੁੰਬਈ, 5 ਅਗਸਤ (ਏਜੰਸੀ)-ਅਦਾਕਾਰ ਸਲਮਾਨ ਖਾਨ, ਆਮਿਰ ਖਾਨ, ਪਵਨ ਕਲਿਆਣ ਅਤੇ ਫਿਲਮ ਨਿਰਮਾਤਾ ਪ੍ਰਭੂਦੇਵਾ ਸਮੇਤ ਹੋਰ ਬਾਲੀਵੁੱਡ ਸਖਸ਼ੀਅਤਾਂ ਨੇ ਅਦਾਕਾਰ ਪ੍ਰਦੀਪ ਰਾਵਤ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦਾ ਕੈਂਸਰ ਨਾਲ ਜੂਝਣ ਤੋਂ ਬਾਅਦ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ। ‘ਸਰਫਰੋਸ਼’, ‘ਲਗਾਨ’ ਅਤੇ ‘ਗਜਨੀ’ ਵਰਗੀਆਂ ਫਿਲਮਾਂ ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਰਾਵਤ ਨੇ ਮੰਗਲਵਾਰ ਨੂੰ ਇੱਥੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ। ਸਲਮਾਨ, ਜਿਸ ਨੇ 1990 ਦੀ ਰੋਮਾਂਟਿਕ ਡਰਾਮਾ ‘ਬਾਗੀ’ ਵਿਚ ਰਾਵਤ ਨਾਲ ਅਦਾਕਾਰੀ ਕੀਤਾ ਸੀ, ਨੇ ਇੰਸਟਾਗ੍ਰਾਮ ‘ਤੇ ਫਿਲਮ ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ ਤੁਹਾਡੇ ਨਾਲ ਬਹੁਤ ਸਾਰੇ ਚੰਗੇ ਪਲ ਸਾਂਝੇ ਕੀਤੇ ..ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ। ਆਮਿਰ ਖਾਨ, ਜਿਨ੍ਹਾਂ ਨੇ ‘ਗਜਨੀ’ ਵਿਚ ਰਾਵਤ ਦਾ ਸਾਹਮਣਾ ਕੀਤਾ ਸੀ, ਨੇ ਅਦਾਕਾਰ ਦੇ ਆਪਣੇ ਕੰਮ ਪ੍ਰਤੀ ਸਮਰਪਣ ਨੂੰ ਯਾਦ ਕੀਤਾ। ਫਿਲਮ ਨਿਰਮਾਤਾ ਅਤੇ ਕੋਰੀਓਗ੍ਰਾਫਰ ਪ੍ਰਭੂਦੇਵਾ ਨੇ ਵੀ ਰਾਵਤ ਦੇ ਦਿਹਾਂਤ ‘ਤੇ ਦੁਖ ਪ੍ਰਗਟ ਕੀਤਾ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਕਾਮਨਾ ਕੀਤੀ। ਅਦਾਕਾਰ ਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਕਿਹਾ ਕਿ ਰਾਵਤ ਨੇ ਆਪਣੀ ਅਦਾਕਾਰੀ ਨਾਲ ਕਈ ਭਾਸ਼ਾਵਾਂ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਕਲਿਆਣ ਨੇ ਕਿਹਾ ਕਿ ਜਿਨ੍ਹਾਂ ਫਿਲਮਾਂ ‘ਸਰਦਾਰ ਗੱਬਰ ਸਿੰਘ’ ਅਤੇ ‘ਕਟਾਮਰਾਯੁਡੂ’ ’ਚ ਮੈਂ ਅਦਾਕਾਰੀ ਕੀਤੀ, ਉਨ੍ਹਾਂ ’ਚ ਰਾਵਤ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਜਨਮੇ ਰਾਵਤ ਨੇ 1980 ਦੇ ਦਹਾਕੇ ਵਿਚ ਆਪਣਾ ਅਦਾਕਾਰੀ ਕੈਰੀਅਰ ਸ਼ੁਰੂ ਕੀਤਾ ਅਤੇ ਬੀ.ਆਰ. ਚੋਪੜਾ ਦੇ ਟੈਲੀਵਿਜ਼ਨ ਮਹਾਂਕਾਵਿ ‘ਮਹਾਭਾਰਤ’ ਵਿਚ ਅਸ਼ਵਥਾਮਾ ਦੀ ਭੂਮਿਕਾ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਅਗਲੇ ਚਾਰ ਦਹਾਕਿਆਂ ’ਚ ਉਨ੍ਹਾਂ ਨੇ ਆਪਣੇ ਆਪ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਭਰੋਸੇਮੰਦ ਕਿਰਦਾਰ ਅਦਾਕਾਰਾਂ ਅਤੇ ਖਲਨਾਇਕਾਂ ਵਿਚੋਂ ਇੱਕ ਵਜੋਂ ਸਥਾਪਿਤ ਕੀਤਾ। ਰਾਵਤ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਉਸ ਦੇ ਪਰਿਵਾਰ ਅਤੇ ਫਿਲਮ ਉਦਯੋਗ ਦੇ ਦੋਸਤਾਂ ਦੀ ਮੌਜੂਦਗੀ ਵਿਚ ਕੀਤਾ ਗਿਆ।
ਪਿਛਲੀ ਖ਼ਬਰ ਕੀ ਪਾਕਿ ਅਤੇ ਚੀਨ ਭਾਰਤ ਵਿਰੁੱਧ ਕਰ ਰਹੇ ਵੱਡੀ ਜੰਗ ਦੀ ਤਿਆਰੀ ? 8 ਭਾਰਤੀ ਸਰਹੱਦ ਨੇੜੇ ਪਾਕਿ ਵਲੋਂ ਕੀਤੀ ਤੋਪਖ਼ਾਨੇ ਦੀ... ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਦੁਆਰਾ ਗ੍ਰੀਨ ਕਾਰਡ ਅਰਜ਼ੀਆਂ ’ਤੇ ਰੋਕ ਲਗਾਉਣਾ ਗੈਰ-ਕਾਨੂੰਨੀ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।