02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਪੇਨ-ਮੋਰੱਕੋ ਸਰਹੱਦੀ ਸੰਕਟ ’ਚ 67 ਮੌਤਾਂ, ਸਪੇਨ ਬੈਰੀਅਰ ਬਣਾਏਗਾ

ਸਪੇਨ-ਮੋਰੱਕੋ ਸਰਹੱਦੀ ਸੰਕਟ ’ਚ 67 ਮੌਤਾਂ, ਸਪੇਨ ਬੈਰੀਅਰ ਬਣਾਏਗਾ

ਅਜੀਤ ਡੈਸਕ 02-08-2026

ਸੇਉਟਾ (ਸਪੇਨ), 1 ਅਗਸਤ (ਏਜੰਸੀ)-ਸਪੇਨ ਨੇ ਐਲਾਨ ਕੀਤਾ ਹੈ ਕਿ ਉਹ ਇਸ ਹਫ਼ਤੇ 50,000-60,000 ਪ੍ਰਵਾਸੀਆਂ ਦੁਆਰਾ ਸਰਹੱਦ ਪਾਰ ਕਰਨ ਤੋਂ ਬਾਅਦ ਆਪਣੇ ਉੱਤਰੀ ਅਫ਼ਰੀਕੀ ਖੇਤਰ ਸੇਉਟਾ ਤੇ ਮੋਰੋਕੋ ਵਿਚਕਾਰ ਸਮੁੰਦਰੀ ਸਰਹੱਦ ’ਤੇ 500 ਮੀਟਰ ਲੰਬਾ (1,600 ਫੁੱਟ) ਬੈਰੀਅਰ ਬਣਾਏਗਾ। ਸਪੇਨੀ ਸਰਕਾਰ ਨੇ ਐਲਾਨ ਕੀਤਾ ਕਿ ਮੋਰੋਕੋ ਨਾਲ ਲੱਗਦੀ ਸਪੇਨ ਦੀ ਸੇਉਟਾ ਸਰਹੱਦ ‘ਤੇ ਮਰਨ ਵਾਲਿਆਂ ਦੀ ਗਿਣਤੀ 67 ਹੋ ਗਈ ਹੈ। ਸਪੇਨੀ ਸਰਕਾਰ ਨੇ ਕਿਹਾ ਕਿ ਮ੍ਰਿਤਕਾਂ ’ਚ ਕੁਝ ਲੋਕ ਡੁੱਬ ਗਏ ਸਨ ਤੇ ਕੁਝ ਲੋਕ ਜੋ ਬ੍ਰੇਕਵਾਟਰ ਬੈਰੀਅਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਭਾਜੜ ’ਚ ਮਾਰੇ ਗਏ ਸਨ। ਸਪੇਨੀ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਸੇਉਟਾ ’ਚ ਵਾਪਰੀਆਂ ਘਟਨਾਵਾਂ ਪ੍ਰਤੀ ਕੁਝ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦੇ ਜਵਾਬ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਯੂਰਪੀਅਨ ਯੂਨੀਅਨ ਦੇ ਸਰਹੱਦ ਰਹਿਤ ਸ਼ੈਂਗੇਨ ਖੇਤਰ ਤੋਂ ਸਪੇਨ ਨੂੰ ਮੁਅੱਤਲ ਕਰਨ ਦੀਆਂ ਮੰਗਾਂ ‘ਪੱਖਪਾਤ, ਜਾਅਲੀ ਖ਼ਬਰਾਂ, ਅਗਿਆਨਤਾ, ਜਾਂ ਰਾਜਨੀਤਿਕ ਸਹੂਲਤ’ ਦੁਆਰਾ ਪ੍ਰੇਰਿਤ ਹਨ। ਸੈਨਿਕਾਂ ਨੇ  ਸਵੇਰੇ ਕੁਝ ਥੱਕੇ ਹੋਏ ਪ੍ਰਵਾਸੀਆਂ ਨੂੰ ਵਾਪਸ ਮੋੜ ਦਿੱਤਾ ਜੋ ਤੈਰ ਕੇ ਸੇਉਟਾ ਦੇ ਤਾਰਾਜਲ ਬੀਚ ’ਤੇ ਗਏ ਸਨ। 

ਪਿਛਲੀ ਖ਼ਬਰ ਪਾਕਿ ’ ਚ ਮੌਲਵੀ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਅਮਰੀਕਾ ਦਾ ਐਫ-35 ਜੰਗੀ ਜਹਾਜ਼ ਤਬਾਹ, ਪਾਇਲਟ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।