02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਾਕਿ ’ ਚ ਮੌਲਵੀ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲੋਅਰ ਸਾਊਥ ਵਜ਼ੀਰਿਸਤਾਨ ’ਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ.

ਮੌਲਾਨਾ ਮੁਹੰਮਦ ਇਸਮਾਈਲ 02-08-2026

ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲੋਅਰ ਸਾਊਥ ਵਜ਼ੀਰਿਸਤਾਨ ’ਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ. ਆਈ.-ਐੱਫ.) ਨਾਲ ਜੁੜੇ ਇਕ ਕੱਟੜਪੰਥੀ ਮੌਲਵੀ ਮੌਲਾਨਾ ਮੁਹੰਮਦ ਇਸਮਾਈਲ ਦੀ ਬਿਰਮਲ ਤਹਿਸੀਲ ਦੇ ਆਜ਼ਮ ਵਾਰਸਕ ਖੇਤਰ ’ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜ਼ਿਲ੍ਹਾ ਪੁਲਿਸ ਅਧਿਕਾਰੀ ਮੁਹੰਮਦ ਤਾਹਿਰ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਸਮਾਈਲ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ। ਡੀ.ਪੀ.ਓ. ਨੇ ਕਿਹਾ ਕਿ ਹੱਤਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਜ਼ੀਰਿਸਤਾਨ ਦੇ ਸਥਾਨਕ ਕਬਾਇਲੀ ਬਜ਼ੁਰਗਾਂ ਦੇ ਅਨੁਸਾਰ ਮ੍ਰਿਤਕ ਕਜ਼ਾ ਪੰਗਾ ਦਾ ਰਹਿਣ ਵਾਲਾ ਸੀ ਅਤੇ ਇਕ ਧਾਰਮਿਕ ਮਦਰੱਸੇ ’ਚ ਇਸਲਾਮ ਦੀ ਸਿੱਖਿਆ ਦੇ ਰਿਹਾ ਸੀ। ਇਸ ਤੋਂ ਪਹਿਲਾਂ ਹਾਲ ਹੀ ’ਚ ਦੋ ਹੋਰ ਕੱਟੜਪੰਥੀ ਮੌਲਵੀਆਂ ਮੌਲਾਨਾ ਮੁਹੰਮਦ ਇਦਰੀਸ ਅਤੇ ਮੌਲਾਨਾ ਸੁਲਤਾਨ ਮੁਹੰਮਦ ਵਜ਼ੀਰ ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਜਾ ਚੁੱਕੀ ਹੈ।

ਪਿਛਲੀ ਖ਼ਬਰ ਕਿਸੇ ਵਿਅਕਤੀ ਨੂੰ ਨਾਗਰਿਕਤਾ ਦੀ ਅਧਿਕਾਰਕ ਪੁਸ਼ਟੀ ਹੋਣ ’ ਤੇ ਹੀ ਭੇਜਿਆ ਜਾ ਸਕਦਾ ਮੂਲ ਦੇਸ਼ - ਕੇਂਦਰ ਸਰਕਾਰ ਅਗਲੀ ਖ਼ਬਰ ਸਪੇਨ-ਮੋਰੱਕੋ ਸਰਹੱਦੀ ਸੰਕਟ ’ਚ 67 ਮੌਤਾਂ, ਸਪੇਨ ਬੈਰੀਅਰ ਬਣਾਏਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।