15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਹਾਰਾਜਾ ਚਾਰਲਸ ਤੀਜੇ ਦੇ ਬਾਡੀਗਾਰਡ ਭਾਰਤੀ ਬਾਜ਼ਾਰ ਲਈ ਰਣਨੀਤਕ ਸਲਾਹਕਾਰ ਬਣੇ

ਅਜੀਤ ਡੈਸਕ 08-07-2026
ਲੰਡਨ, 7 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਜਾ ਚਾਰਲਸ ਤੀਜੇ ਦੇ ਹਾਲ ਹੀ ਵਿਚ ਸੇਵਾਮੁਕਤ ਹੋਏ ਸੀਨੀਅਰ ਸੁਰੱਖਿਆ ਅਧਿਕਾਰੀ ਮੰਗਲਵਾਰ ਨੂੰ ਗਲੋਬਲ ਕੰਸਲਟੈਂਸੀ ਫਰਮ ‘ਟ੍ਰੈਫਲਗਰ ਸਟ੍ਰੈਟਜੀ’ ਵਿੱਚ ਇੱਕ ਸਲਾਹਕਾਰ ਵਜੋਂ ਸ਼ਾਮਲ ਕੀਤਾ ਗਿਆ ਹੈ। ਉਹ ਭਾਰਤੀ ਬਾਜ਼ਾਰ ਵਿੱਚ ਫਰਮ ਦੇ ਪਸਾਰ ਲਈ ਆਪਣੇ ਅਹਿਮ ਸੁਝਾਅ ਅਤੇ ਰਣਨੀਤੀਆਂ ਸਾਂਝੀਆਂ ਕਰਨਗੇ। ਜਗਜੀਵਨ ਸਿੰਘ ਖੰਗੂੜਾ, ਜਿਨ੍ਹਾਂ ਨੂੰ ‘ਜੈਗ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਮੈਟਰੋਪੋਲੀਟਨ ਪੁਲਿਸ ਦੀ ‘ਰੌਇਲਟੀ ਐਂਡ ਸਪੈਸ਼ਲਿਸਟ ਪ੍ਰੋਟੈਕਸ਼ਨ’ ਕਮਾਂਡ ਵਿੱਚ 20 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਈ ਹੈ। ਉਹ ਹਾਲ ਹੀ ਵਿੱਚ ਮਹਾਰਾਜਾ ਚਾਰਲਸ ਅਤੇ ਰਾਣੀ ਕੈਮਿਲਾ ਦੇ ਪ੍ਰੋਟੈਕਸ਼ਨ ਟੀਮ ਲੀਡਰ (ਸੁਰੱਖਿਆ ਟੀਮ ਦੇ ਮੁਖੀ) ਵਜੋਂ ਤਾਇਨਾਤ ਸਨ। ਉਨ੍ਹਾਂ ਨੂੰ ਪਿਛਲੇ ਮਹੀਨੇ ਮਹਾਰਾਜਾ ਦੇ ਜਨਮਦਿਨ ਦੀਆਂ ਸਨਮਾਨ ਸੂਚੀਆਂ ਵਿੱਚ ਸ਼ਾਹੀ ਪਰਿਵਾਰ ਅਤੇ ਵਿਸ਼ੇਸ਼ ਸੁਰੱਖਿਆ ਸੇਵਾਵਾਂ ਲਈ ‘ਮੈਂਬਰ ਆਫ਼ ਦ ਰਾਇਲ ਵਿਕਟੋਰੀਅਨ ਆਰਡਰ’ ਨਾਲ ਸਨਮਾਨਿਤ ਕੀਤਾ ਗਿਆ ਸੀ।
ਪਿਛਲੀ ਖ਼ਬਰ 10 ਸਾਲ ਪਹਿਲਾਂ ਟਰੰਪ ਦੇ ਸਖ਼ਤ ਵਿਰੋਧੀ, ਅੱਜ ਸਭ ਤੋਂ ਭਰੋਸੇਮੰਦ ਸਾਥੀ ਬਣੇ ਜੇ.ਡੀ. ਵੈਂਸ ਅਗਲੀ ਖ਼ਬਰ ਅਮਰੀਕਾ ਭਰ ਵਿਚ ਆਈਸ ਦੀ ਵੱਡੀ ਕਾਰਵਾਈ--ਕਤਲ, ਜਿਨਸੀ ਅਪਰਾਧਾਂ ਤੇ ਨਸ਼ਾ ਤਸਕਰੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਲੋਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।