15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਅਮਰੀਕਾ ਭਰ ਵਿਚ ਆਈਸ ਦੀ ਵੱਡੀ ਕਾਰਵਾਈ--ਕਤਲ, ਜਿਨਸੀ ਅਪਰਾਧਾਂ ਤੇ ਨਸ਼ਾ ਤਸਕਰੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਲੋਕਾਂ ਵਿਚ ਚਰਚਾ ’ਤੇ ਚਿੰਤਾ

ਅਜੀਤ ਡੈਸਕ 08-07-2026

ਨਿਊਯਾਰਕ, 7 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਆਜ਼ਾਦੀ ਦਿਵਸ ਮੌਕੇ ਜਿੱਥੇ ਦੇਸ਼ ਭਰ ’ਚ 250ਵੀਂ ਵਰ੍ਹੇਗੰਢ ਦੇ ਜਸ਼ਨ ਮਨਾਏ ਜਾ ਰਹੇ ਸਨ, ਉੱਥੇ ਹੀ ਆਈਸ ਨੇ ਦੇਸ਼-ਵਿਆਪੀ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਕਤਲ, ਜਿਨਸੀ ਸ਼ੋਸ਼ਣ, ਬੱਚਿਆਂ ਨਾਲ ਦੁਰਵਿਵਹਾਰ, ਅਗਵਾ, ਨਸ਼ਾ ਤਸਕਰੀ ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਕਈ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਕਾਰਵਾਈ ਦੀ ਪੁਸ਼ਟੀ ਅਮਰੀਕੀ ਡੀ.ਐਚ.ਐਸ. ਨੇ ਆਪਣੀ ਅਧਿਕਾਰਕ ਪ੍ਰੈੱਸ ਰਿਲੀਜ਼ ਰਾਹੀਂ ਕੀਤੀ ਹੈ। ਡੀ.ਐਚ.ਐਸ. ਦੀ ਕਾਰਜਕਾਰੀ ਸਹਾਇਕ ਸਕੱਤਰ ਲੌਰਨ ਬਿਸ ਨੇ ਕਿਹਾ ਕਿ ‘ਆਈਸ’ ਦੇ ਅਧਿਕਾਰੀਆਂ ਨੇ ਛੁੱਟੀਆਂ ਦੌਰਾਨ ਵੀ ਲਗਾਤਾਰ ਡਿਊਟੀ ਨਿਭਾਉਂਦਿਆਂ ਅਮਰੀਕੀ ਭਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਲਈ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕਈ ਕਤਲ, ਬੱਚਿਆਂ ਨਾਲ ਜਿਨਸੀ ਅਪਰਾਧ, ਬਲਾਤਕਾਰ, ਅਗਵਾ, ਨਸ਼ਾ ਤਸਕਰੀ, ਹਥਿਆਰਾਂ ਨਾਲ ਜੁੜੇ ਅਪਰਾਧ ਅਤੇ ਹਿੰਸਕ ਹਮਲਿਆਂ ਦੇ ਦੋਸ਼ੀ ਸਨ। ਅਧਿਕਾਰਕ ਸੂਚੀ ਅਨੁਸਾਰ ਗ੍ਰਿਫ਼ਤਾਰ ਹੋਏ ਲੋਕਾਂ ਵਿੱਚ ਪਨਾਮਾ, ਮੈਕਸੀਕੋ, ਬ੍ਰਾਜ਼ੀਲ, ਕੋਲੰਬੀਆ, ਕਿਊਬਾ, ਐਲ ਸਲਵਾਡੋਰ ਅਤੇ ਡੋਮੀਨਿਕਨ ਰਿਪਬਲਿਕ ਦੇ ਨਾਗਰਿਕ ਸ਼ਾਮਲ ਹਨ। ਇਨ੍ਹਾਂ ਵਿੱਚ ਕੁਝ ਨੂੰ ਕਤਲ, ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ, ਬੱਚਿਆਂ ਦੀ ਅਸ਼ਲੀਲ ਸਮੱਗਰੀ ਰੱਖਣ, ਨਸ਼ਾ ਤਸਕਰੀ, ਡਕੈਤੀ, ਗੈਰਕਾਨੂੰਨੀ ਹਥਿਆਰ ਰੱਖਣ ਅਤੇ ਧੋਖਾਧੜੀ ਵਰਗੇ ਗੰਭੀਰ ਅਪਰਾਧਾਂ ਵਿੱਚ ਪਹਿਲਾਂ ਹੀ ਸਜ਼ਾਵਾਂ ਹੋ ਚੁੱਕੀਆਂ ਸਨ। ਟਰੰਪ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਆਪਣੀ ਗੈਰਕਾਨੂੰਨੀ ਇਮੀਗ੍ਰੇਸ਼ਨ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਦੱਸਿਆ ਹੈ। ਡੀ.ਐਚ.ਐਸ. ਨੇ ਇਹ ਵੀ ਕਿਹਾ ਕਿ ਨਵੇਂ ਫੰਡਾਂ ਨਾਲ ਆਈ, ਵਿੱਚ ਹਜ਼ਾਰਾਂ ਨਵੇਂ ਅਧਿਕਾਰੀ ਸ਼ਾਮਲ ਕੀਤੇ ਗਏ ਹਨ, ਜਿਸ ਨਾਲ ਅਜਿਹੀਆਂ ਕਾਰਵਾਈਆਂ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸੈਂਚੁਰੀ ਸਿਟੀ ਨੀਤੀਆਂ ਨੂੰ ਲੈ ਕੇ ਵੀ ਸਿਆਸੀ ਬਹਿਸ ਤੇਜ਼ ਹੋ ਗਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਿਹੜੇ ਸ਼ਹਿਰ ਜਾਂ ਕਾਊਂਟੀਆਂ ਆਈਸ ਨਾਲ ਸਹਿਯੋਗ ਨਹੀਂ ਕਰਦੀਆਂ, ਉੱਥੇ ਅਪਰਾਧਿਕ ਪਿਛੋਕੜ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਕਾਰਵਾਈ ਪ੍ਰਭਾਵਿਤ ਹੁੰਦੀ ਹੈ। ਇਨ੍ਹਾਂ ਲਗਾਤਾਰ ਗ੍ਰਿਫ਼ਤਾਰੀਆਂ ਨੇ ਦੇਸ਼ ਭਰ ਵਿੱਚ ਚਰਚਾ ਛੇੜ ਦਿੱਤੀ ਹੈ। ਖ਼ਾਸ ਕਰਕੇ ਪ੍ਰਵਾਸੀ ਭਾਈਚਾਰਿਆਂ ਵਿੱਚ ਕਾਨੂੰਨੀ ਕਾਰਵਾਈ, ਭਵਿੱਖ ਦੀ ਇਮੀਗ੍ਰੇਸ਼ਨ ਨੀਤੀ ਅਤੇ ਆਈਸ ਦੀ ਵਧ ਰਹੀ ਕਾਰਵਾਈ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਨਾਲ ਹੀ ਕਈ ਅਮਰੀਕੀ ਨਾਗਰਿਕ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਸਮਰਥਨ ਵੀ ਦੇ ਰਹੇ ਹਨ। ਇਸ ਕਾਰਨ ਦੇਸ਼ ਭਰ ਵਿੱਚ ਇਮੀਗ੍ਰੇਸ਼ਨ ਅਤੇ ਸੁਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਕੇਂਦਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਪਿਛਲੀ ਖ਼ਬਰ ਮਹਾਰਾਜਾ ਚਾਰਲਸ ਤੀਜੇ ਦੇ ਬਾਡੀਗਾਰਡ ਭਾਰਤੀ ਬਾਜ਼ਾਰ ਲਈ ਰਣਨੀਤਕ ਸਲਾਹਕਾਰ ਬਣੇ ਅਗਲੀ ਖ਼ਬਰ ਭਾਰਤੀ ਟੀ.ਵੀ. ’ਤੇ ਸਲਾਨਾ ਗੋਸ਼ਟੀ ਦੌਰਾਨ ਖ਼ਬਰਾਂ ਵਿਚ ਵੱਧ ਰਹੀ ਸਨਸਨੀਖੇਜ਼ਤਾ ਬਾਰੇ ਚਿੰਤਾ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।