ਰਾਜਧਾਨੀ ਦੀਆਂ ਸੜਕਾਂ ’ਤੇ ਦੌੜਨਗੇ ਘੋੜਿਆਂ ਵਾਲੇ ਟਾਂਗੇ!
ਵੈਨਕੂਵਰ, 25 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ‘ਚ ਕ੍ਰਿਸਮਸ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸ਼ਹਿਰ ਦੇ ਕੇਂਦਰੀ ਇਲਾਕੇ ਵਿਚ ਟਾਂਗਿਆਂ (ਘੋੜਾ ਗੱਡੀਆਂ) ਦੀ ਮੁਫ਼ਤ ਸਵਾਰੀ ਦੀ ਸਹੂਲਤ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਇਸ ਉਪਰਾਲੇ ਤਹਿਤ ਸਥਾਨਕ ਵਸਨੀਕਾਂ ਅਤੇ ਸੈਲਾਨੀਆਂ ਨੂੰ ਘੋੜਾ ਗੱਡੀਆਂ ਵਿਚ ਬੈਠ ਕੇ ਸ਼ਹਿਰ ਦੀਆਂ ਸੜਕਾਂ ਅਤੇ ਕ੍ਰਿਸਮਸ ਮੌਕੇ ਕੀਤੀ ਗਈ ਸਜਾਵਟ ਦਾ ਆਨੰਦ ਮਾਣਨ ਦਾ ਮੌਕਾ ਮਿਲੇਗਾ।
ਅਜੀਤ ਡੈਸਕ
26-11-2026