25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਰੀ ਦੇ ਕ੍ਰਿਸਮਸ ਰੌਸ਼ਨੀ ਮੇਲੇ ’ ਚ 26 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਵੈਨਕੂਵਰ, 25 ਨਵੰਬਰ (ਮਲਕੀਤ ਸਿੰਘ)– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ’ਚ ਕਰਵਾਏ ਗਏ 16ਵੇਂ ਸਾਲਾਨਾ ਕ੍ਰਿਸਮਸ ਰੌਸ਼ਨੀ ਮੇਲੇ ਵਿਚ 26 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਸਰੀ ਦੇ ਸਿਵਿਕ ਪਲਾਜ਼ਾ ’ਚ ਕਰਵਾਏ ਗਏ ਦੋ ਰੋਜ਼ਾ ਮੇਲੇ ਦੌਰਾਨ ਸ਼ਹਿਰ ਦੇ ਮੇਅਰ ਡੱਗ ਮੈਕੈਲਮ ਅਤੇ ਨਗਰ ਕੌਂਸਲ ਦੇ ਮੈਂਬਰਾਂ ਵਲੋਂ ਸਮੂਹਿਕ ਤੌਰ ’ਤੇ 60 ਫੁੱਟ ਉੱਚੇ ਕ੍ਰਿਸਮਸ ਰੁੱਖ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਉਣ ਵਾਲਾ ਸਵਿੱਚ ਆਨ ਕਰਕੇ ਕ੍ਰਿਸਮਸ ਦੇ ਜਸ਼ਨਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 26-11-2026
ਵੈਨਕੂਵਰ, 25 ਨਵੰਬਰ (ਮਲਕੀਤ ਸਿੰਘ)– ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ’ਚ ਕਰਵਾਏ ਗਏ 16ਵੇਂ ਸਾਲਾਨਾ ਕ੍ਰਿਸਮਸ ਰੌਸ਼ਨੀ ਮੇਲੇ ਵਿਚ 26 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਸਰੀ ਦੇ ਸਿਵਿਕ ਪਲਾਜ਼ਾ ’ਚ ਕਰਵਾਏ ਗਏ ਦੋ ਰੋਜ਼ਾ ਮੇਲੇ ਦੌਰਾਨ ਸ਼ਹਿਰ ਦੇ ਮੇਅਰ ਡੱਗ ਮੈਕੈਲਮ ਅਤੇ ਨਗਰ ਕੌਂਸਲ ਦੇ ਮੈਂਬਰਾਂ ਵਲੋਂ ਸਮੂਹਿਕ ਤੌਰ ’ਤੇ 60 ਫੁੱਟ ਉੱਚੇ ਕ੍ਰਿਸਮਸ ਰੁੱਖ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਜਗਮਗਉਣ ਵਾਲਾ ਸਵਿੱਚ ਆਨ ਕਰਕੇ ਕ੍ਰਿਸਮਸ ਦੇ ਜਸ਼ਨਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਮੇਲੇ ਦੌਰਾਨ ਚਾਰ ਮੰਚਾਂ ਤੋਂ ਸੰਗੀਤਕ ਪੇਸ਼ਕਾਰੀਆਂ, ਬੱਚਿਆਂ ਲਈ ਝੂਲੇ, ਸਾਂਤਾ ਕਲਾਜ਼ ਨਾਲ ਤਸਵੀਰਾਂ ਖਿਚਵਾਉਣ ਅਤੇ ਵੱਖ-ਵੱਖ ਮਨੋਰੰਜਕ ਸਰਗਰਮੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸਥਾਨਕ ਵਪਾਰੀਆਂ ਵਲੋਂ ਦੁਕਾਨਾਂ ਵੀ ਸਜਾਈਆਂ ਗਈਆਂ। ਮੇਲੇ ਦੌਰਾਨ ਕਰੀਬ 1300 ਲੋਕਾਂ ਨੇ 4000 ਵਰਗ ਫੁੱਟ ਵਿਚ ਬਣਾਏ ਗਏ ਬਰਫ਼ੀਲੇ ਖੇਡ ਮੈਦਾਨ ਵਿਚ ਬਰਫ਼ ਉੱਤੇ ਫਿਸਲਣ ਵਾਲੀ ਖੇਡ ਦਾ ਆਨੰਦ ਮਾਣਿਆ। ਇਹ ਖੇਡ ਮੈਦਾਨ 26 ਨਵੰਬਰ ਤੋਂ ਮੁੜ ਖੋਲ੍ਹਿਆ ਜਾਵੇਗਾ ਅਤੇ 15 ਫਰਵਰੀ ਤੱਕ ਲੋਕਾਂ ਲਈ ਖੁੱਲ੍ਹਾ ਰਹੇਗਾ। ਮੇਅਰ ਡੱਗ ਮੈਕੈਲਮ ਨੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਡਰੋਨ ਹਮਲਿਆਂ ਦੇ ਖ਼ਤਰੇ ਮੱਦੇਨਜ਼ਰ ਬਰਤਾਨਵੀ ਹਵਾਈ ਫ਼ੌਜ ਵਲੋਂ ਸੁਰੱਖਿਆ ਪ੍ਰਬੰਧ ਸਖ਼ਤ ਅਗਲੀ ਖ਼ਬਰ ਦੱਖਣੀ ਸਰੀ ਦੀਆਂ ਕੁੜੀਆਂ ਨੇ ਵਾਲੀਬਾਲ ਚੈਂਪੀਅਨਸ਼ਿਪ ’ ਚ ਲਗਾਤਾਰ ਤੀਜੀ ਵਾਰ ਗੱਡੇ ਜਿੱਤ ਦੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।