14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

10 ਸਾਲ ਪਹਿਲਾਂ ਟਰੰਪ ਦੇ ਸਖ਼ਤ ਵਿਰੋਧੀ, ਅੱਜ ਸਭ ਤੋਂ ਭਰੋਸੇਮੰਦ ਸਾਥੀ ਬਣੇ ਜੇ.ਡੀ. ਵੈਂਸ

ਅਜੀਤ ਡੈਸਕ 08-07-2026
ਨਿਊਯਾਰਕ, 7 ਜੁਲਾਈ (ਰਾਜੂ ਸਹਿਬਾਜ਼ਪੁਰਾ)-ਸਿਆਸਤ ਵਿਚ ਕਦੋਂ ਕੌਣ ਵਿਰੋਧੀ ਤੋਂ ਮਿੱਤਰ ਬਣ ਜਾਵੇ, ਇਸ ਦੀ ਤਾਜ਼ਾ ਮਿਸਾਲ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਹਨ। ਇਕ ਦਹਾਕਾ ਪਹਿਲਾਂ ਡੋਨਾਲਡ ਟਰੰਪ ਨੂੰ ਸਖ਼ਤ ਸ਼ਬਦਾਂ ਵਿੱਚ ਨਿਸ਼ਾਨਾ ਬਣਾਉਣ ਵਾਲੇ ਵੈਂਸ ਅੱਜ ਟਰੰਪ ਦੇ ਸਭ ਤੋਂ ਭਰੋਸੇਮੰਦ ਸਾਥੀ ਅਤੇ ਉਪ ਰਾਸ਼ਟਰਪਤੀ ਹਨ। ਪ੍ਰਸਿੱਧ ਅਮਰੀਕੀ ਮੈਗਜ਼ੀਨ ‘ਦਿ ਐਟਲਾਂਟਿਕ’ ਨੇ ਆਜ਼ਾਦੀ ਦਿਵਸ ਦੀ 250ਵੀਂ ਵਰ੍ਹੇਗੰਢ ਮੌਕੇ ਵੈਂਸ ਦਾ 10 ਸਾਲ ਪੁਰਾਣਾ ਲੇਖ ਮੁੜ ਪ੍ਰਕਾਸ਼ਿਤ ਕੀਤਾ ਹੈ। ਇਸ ਲੇਖ ਵਿੱਚ ਵੈਂਸ ਨੇ ਉਸ ਸਮੇਂ ਡੋਨਾਲਡ ਟਰੰਪ ਨੂੰ “ਸੱਭਿਆਚਾਰਕ ਹੈਰੋਇਨ” ਕਰਾਰ ਦਿੰਦਿਆਂ ਲਿਖਿਆ ਸੀ ਕਿ ਟਰੰਪ ਲੋਕਾਂ ਨੂੰ ਕੁਝ ਸਮੇਂ ਲਈ ਤਾਂ ਆਸ ਦਿੰਦੇ ਹਨ, ਪਰ ਦੇਸ਼ ਦੀਆਂ ਗੰਭੀਰ ਸਮੱਸਿਆਵਾਂ ਦਾ ਪੱਕਾ ਹੱਲ ਨਹੀਂ ਦੇ ਸਕਦੇ। ਉਨ੍ਹਾਂ ਇਹ ਵੀ ਕਿਹਾ ਸੀ ਕਿ ਟਰੰਪ ਵੱਡੇ ਵਾਅਦੇ ਕਰਦੇ ਹਨ, ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਕੋਈ ਸਪੱਸ਼ਟ ਯੋਜਨਾ ਨਹੀਂ ਦਿੰਦੇ। ਉਸ ਸਮੇਂ ਜੇ.ਡੀ. ਵੈਂਸ ਆਪਣੇ ਆਪ ਨੂੰ “ਨੇਵਰ ਟਰੰਪ” ਸਮਰਥਕ ਦੱਸਦੇ ਸਨ ਅਤੇ ਟਰੰਪ ਨੂੰ ਰਾਸ਼ਟਰਪਤੀ ਬਣਨ ਲਈ ਅਣਉਚਿਤ ਵੀ ਕਰਾਰ ਦਿੰਦੇ ਸਨ। ਪਰ ਸਮੇਂ ਦੇ ਨਾਲ ਉਨ੍ਹਾਂ ਦੇ ਵਿਚਾਰ ਬਦਲੇ। ਉਹ ਓਹਾਇਓ ਤੋਂ ਸੈਨੇਟਰ ਬਣੇ, ਟਰੰਪ ਦੇ ਕਰੀਬੀ ਸਹਿਯੋਗੀ ਬਣੇ ਅਤੇ 2024 ਦੀ ਰਾਸ਼ਟਰਪਤੀ ਚੋਣ ਵਿੱਚ ਟਰੰਪ ਦੇ ਸਾਥੀ ਵਜੋਂ ਜਿੱਤ ਹਾਸਲ ਕਰਕੇ ਅਮਰੀਕਾ ਦੇ ਉਪ ਰਾਸ਼ਟਰਪਤੀ ਬਣ ਗਏ।
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਦੁਆਰਾ ਓਡਬੀ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਮਹਾਰਾਜਾ ਚਾਰਲਸ ਤੀਜੇ ਦੇ ਬਾਡੀਗਾਰਡ ਭਾਰਤੀ ਬਾਜ਼ਾਰ ਲਈ ਰਣਨੀਤਕ ਸਲਾਹਕਾਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।