20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

‘ਕੈਰੀ ਆਨ ਜੱਟਾ 4’ ਦੀ ਟੀਮ ਨੇ ਲੰਡਨ ਵਾਲੇ ਪੰਜਾਬੀਆਂ ਨੂੰ ਮਿਲਣ ਪਹੁੰਚੀ

ਅਜੀਤ ਡੈਸਕ 21-06-2026
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਿਨੇਮਾ ਦੀ ਮਸ਼ਹੂਰ ਕਾਮੇਡੀ ਫ੍ਰੈਂਚਾਈਜ਼ੀ ‘ਕੈਰੀ ਆਨ ਜੱਟਾ 4’ ਦੀ ਰਿਲੀਜ਼ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਫਿਲਮ ਦੀ ਪ੍ਰਮੋਸ਼ਨ ਲਈ ਮੁੱਖ ਸਟਾਰਕਾਸਟ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਬੀਤੇ ਕੱਲ ਲੰਡਨ ਪਹੁੰਚੇ, ਜਿੱਥੇ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਅਦਾਕਾਰਾਂ ਨੇ ਲੰਡਨ ਅਤੇ ਵਿਦੇਸ਼ੀ ਬੈਠੇ ਪੰਜਾਬੀ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂ.ਕੇ. ਦੇ ਦਰਸ਼ਕਾਂ ਨੇ ਹਮੇਸ਼ਾਂ ਪੰਜਾਬੀ ਸਿਨੇਮਾ ਨੂੰ ਰਿਕਾਰਡਤੋੜ ਪਿਆਰ ਦਿੱਤਾ ਹੈ। ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਬਿੰਨੂ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਫਿਲਮ ਵਿੱਚ ਹਾਸਿਆਂ ਅਤੇ ਸਨਸਨੀ ਦਾ ਪੱਧਰ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਹੋਣ ਵਾਲਾ ਹੈ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਜਸਵਿੰਦਰ ਭੱਲਾ ਪੰਜਾਬੀ ਰੰਗਮੰਚ ਦੇ ਮਹਾਨ ਸਿਤਾਰੇ ਨੂੰ ਪਹਿਲੀ ਵਾਰ ਏ ਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਤਕਨੀਕ ਰਾਹੀਂ ਵੱਡੇ ਪਰਦੇ ‘ਤੇ ਦੁਬਾਰਾ ਜ਼ਿੰਦਾ ਰੱਖਿਆ ਗਿਆ ਹੈ, ਜੋ ਕਿ ਦਰਸ਼ਕਾਂ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੋਵੇਗਾ। ਸਰਗੁਣ ਮਹਿਤਾ ਨੇ ਕਿਹਾ ਕਿ ਫਿਲਮ ਵਿਚ ਮੁੱਖ ਅਦਾਕਾਰਾ ਵਜੋਂ ‘ਕੈਰੀ ਆਨ ਜੱਟਾ’ ਵਰਗੇ ਵੱਡੇ ਬ੍ਰਾਂਡ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਹ ਫਿਲਮ ਇੱਕ ਨਵੀਂ ਊਰਜਾ ਲੈ ਕੇ ਆਵੇਗੀ। ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਬਾਕਸ ਆਫਿਸ ‘ਤੇ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਲਈ ਤਿਆਰ ਹੈ। ਜੋ 26 ਜੂਨ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
ਪਿਛਲੀ ਖ਼ਬਰ ਇੰਗਲੈਂਡ ਪੁੱਜੇ ਸੰਤ ਗਿ. ਹਰਨਾਮ ਸਿੰਘ ਖ਼ਾਲਸਾ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਫੁੱਟਵਾਲ ਦੇ ਰੰਗ ਵਿਚ ਰੰਗਿਆ ਫ਼ਿਲਾਡਲਫਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।