19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਇੰਗਲੈਂਡ ਦੇ ਸ਼ਹਿਰ ਗ੍ਰੇਸ ਦੇ ਸਿੱਖ ਭਾਈਚਾਰੇ ਨੇ ਹੈਨਰੀ ਨੋਵਾਕ ਦੀ ਮਾਤਾ ਨਾਲ ਮੁਲਾਕਾਤ ਕਰਕੇ ਹਮਦਰਦੀ ਦਾ ਕੀਤਾ ਪ੍ਰਗਟਾਵਾ

ਅਜੀਤ ਡੈਸਕ 21-06-2026
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ ਵਿਖੇ ਕਤਲ ਕੀਤੇ ਗਏ ਨੌਜਵਾਨ ਹੈਨਰੀ ਨੋਵਾਕ ਦੀ ਮਾਤਾ ਲੂਸੀ ਰੌਸ ਅਤੇ ਉਹਨਾਂ ਦੇ ਜੀਵਨ ਸਾਥੀ ਡੇਵਿਡ ਸਟੀਵਨਸਨ ਨਾਲ ਗ੍ਰੇਸ ਗੁਰਦੁਆਰਾ ਸਾਹਿਬ ਦੇ ਮੈਂਬਰਾਂ ਅਤੇ ਭਾਈਚਾਰੇ ਦੇ ਆਗੂਆਂ ਨੇ ਮੁਲਾਕਾਤ ਕਰਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਿੱਖ ਭਾਈਚਾਰੇ ਨੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੈਨਰੀ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਹੈਨਰੀ ਦੀ ਮਾਂ ਲੂਸੀ ਨੇ ਸਥਾਨਕ ਸਿੱਖ ਭਾਈਚਾਰੇ ਅਤੇ ਯੂ ਕੇ ਭਰ ਦੇ ਸਿੱਖ ਭਾਈਚਾਰੇ ਵੱਲੋਂ ਮਿਲੇ ਭਰਵੇਂ ਸਮਰਥਨ ਦਾ ਧੰਨਵਾਦ ਕੀਤਾ। ਲੂਸੀ ਅਤੇ ਡੇਵਿਡ ਨੇ ਕਿਹਾ ਕਿ ਉਹ ਸਿੱਖ ਭਾਈਚਾਰੇ ਵਿਰੁੱਧ ਕੀਤੀ ਜਾਣ ਵਾਲੀ ਕਿਸੇ ਵੀ ਨਸਲੀ ਬਦਸਲੂਕੀ ਦਾ ਸਮਰਥਨ ਨਹੀਂ ਕਰਦੇ। ਹੈਨਰੀ ਬਾਰੇ ਸਿੱਖ ਆਗੂਆਂ ਨੇ ਕਿਹਾ ਕਿ ਉਹ ਗ੍ਰੇਸ ਭਾਈਚਾਰੇ ਦਾ ਪੁੱਤਰ ਅਤੇ ਸਾਡੇ ਵਿਸ਼ਾਲ ਸਮਾਜ ਦਾ ਬਹੁਤ ਹੀ ਕੀਮਤੀ ਮੈਂਬਰ ਸੀ। ਉਸਨੇ ਇੱਕ ਸਥਾਨਕ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਸਥਾਨਕ ਸੁਪਰਮਾਰਕੀਟ ਵਿੱਚ ਕੰਮ ਵੀ ਕੀਤਾ। ਸਿੱਖ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੇ ਹੈਨਰੀ ਨਾਲ ਆਪਣੀਆਂ ਨਿੱਜੀ ਯਾਦਾਂ ਸਾਂਝੀਆਂ ਕੀਤੀਆਂ। ਸਿੱਖ ਭਾਈਚਾਰੇ ਨੇ ਕਿਹਾ ਕਿ ਉਹ ਇਨਸਾਫ਼ ਦੀ ਲੜ੍ਹਾਈ ਵਿੱਚ ਪ੍ਰਵਿਾਰ ਨਾਲ ਖੜ੍ਹੇ ਹਨ। ਮੀਟਿੰਗ ਵਿੱਚ ਸ਼ਾਮਿਲ ਵਿਅਕਤੀਆਂ ਅਤੇ ਪ੍ਰੀਵਾਰ ਨੇ ਕਿਹਾ ਕਿ ਹੈਨਰੀ ਦਾ ਇਹ ਦੁਖਦਾਈ ਘਾਟਾ ਸਾਡੇ ਭਾਈਚਾਰੇ ਨੂੰ ਕਦੇ ਵੀ ਵੰਡਣ ਨਹੀਂ ਦੇਵੇਗਾ, ਬਲਕਿ ਸਾਨੂੰ ਹਮਦਰਦੀ, ਸਤਿਕਾਰ ਅਤੇ ਏਕਤਾ ਵਿੱਚ ਹੋਰ ਨੇੜੇ ਲਿਆਵੇਗਾ।
ਪਿਛਲੀ ਖ਼ਬਰ ਵਿਸ਼ਵ ਕੱਪ ਦੌਰਾਨ ਸਕਾਟਲੈਂਡ ਦੇ ਪ੍ਰਸ਼ੰਸਕ ਨੂੰ ਭਾਵੁਕ ਸ਼ਰਧਾਂਜਲੀ ਅਗਲੀ ਖ਼ਬਰ ਬ੍ਰੌਂਕਸ ਵਿੱਚ ਡੋਮਿਨੋ ਖੇਡ ਰਹੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।