15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

-ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ- ਮਨੀਪੁਰੀ ਫਿਲਮ ‘ਬੂੰਗ’ ਨੇ ਜਿੱਤੇ 3 ਪੁਰਸਕਾਰ

ਅਜੀਤ ਡੈਸਕ 03-06-2026
ਨਿਊਯਾਰਕ, 2 ਜੂਨ (ਪੀ.ਟੀ.ਆਈ.)-ਬਾਫਟਾ-ਜੇਤੂ ਮਨੀਪੁਰੀ ਫਿਲਮ ‘ਬੂਂਗ’ ਨੇ ਹਾਲ ਹੀ ‘ਚ ਸਮਾਪਤ ਹੋਏ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ ‘ਚ 3 ਪੁਰਸਕਾਰ ਜਿੱਤੇ, ਜਿਸ ‘ਚ ਇਸਦੇ ਨੌਜਵਾਨ ਨਾਇਕ ਲਈ ਸਰਵੋਤਮ ਬਾਲ ਕਲਾਕਾਰ ਦਾ ਸਨਮਾਨ ਵੀ ਸ਼ਾਮਲ ਹੈ। ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ 2026 ਨੇ ਐਤਵਾਰ ਨੂੰ ਆਪਣੇ ਚਾਰ ਦਿਨਾਂ ਦੇ ਪ੍ਰਦਰਸ਼ਨ ਦੀ ਸਮਾਪਤੀ ਇਕ ਪੁਰਸਕਾਰ ਸਮਾਰੋਹ ਨਾਲ ਕੀਤੀ, ਜਿਸ ‘ਚ ਦਸ ਪ੍ਰਤੀਯੋਗੀ ਸ਼੍ਰੇਣੀਆਂ ‘ਚ ਭਾਰਤੀ ਸਿਨੇਮਾ ਦੇ ਸਭ ਤੋਂ ਵਧੀਆ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। 28 ਤੋਂ 31 ਮਈ ਤੱਕ ਕਰਵਾਏ ਗਏ ਇਸ ਫੈਸਟੀਵਲ ‘ਚ 15 ਭਾਸ਼ਾਵਾਂ ‘ਚ ਫਿਲਮਾਂ ਦੀ ਇਕ ਵਿਭਿੰਨ ਸਲੇਟ ਪ੍ਰਦਰਸ਼ਿਤ ਕੀਤੀ ਗਈ। ਸਮਕਾਲੀ ਭਾਰਤੀ ਸਿਨੇਮਾ ‘ਚ ਖੇਤਰੀ ਕਹਾਣੀ ਸੁਣਾਉਣ ਦੇ ਵਧ ਰਹੇ ਦਬਦਬੇ ਨੂੰ ਉਜਾਗਰ ਕਰਦੇ ਹੋਏ, ਭਾਰਤੀ ਸੁਤੰਤਰ ਸਿਨੇਮਾ ਨੂੰ ਸਮਰਪਿਤ ਉੱਤਰੀ ਅਮਰੀਕਾ ਦੇ ਸਭ ਤੋਂ ਲੰਬੇ ਸਮੇਂ ਤੋਂ ਚੱਲਣ ਵਾਲੇ ਫੈਸਟੀਵਲ ‘ਚ ਫਿਲਮ ਨਿਰਮਾਤਾਵਾਂ ਤੇ ਕਲਾਕਾਰਾਂ ਨੂੰ ਇਕੱਠਾ ਕੀਤਾ ਗਿਆ।
ਪਿਛਲੀ ਖ਼ਬਰ ਵਪਾਰ ਸਮਝੌਤੇ ਸੰਬੰਧੀ ਭਾਰਤ-ਅਮਰੀਕਾ ਵਲੋਂ 3 ਦਿਨਾ ਗੱਲਬਾਤ ਸ਼ੁਰੂ ਅਗਲੀ ਖ਼ਬਰ ਆਕਿਬ ਨਬੀ ਭਾਰਤੀ ਟੈਸਟ ਟੀਮ ’ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।