24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮਹਿੰਦਰ ਸਿੰਘ ਦਾ ਸਟੋਰ। ਅਮਰੀਕਾ ਵਿਚ 10 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿਚ ਪੰਜਾਬੀ ਖ਼ਿਲਾਫ਼ ਦੋਸ਼ ਤੈਅ

ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਸਰਕਾਰੀ ਖੁਰਾਕ ਸਹਾਇਤਾ ਯੋਜਨਾ ਦੇ ਪੈਸਿਆਂ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਮਹਿੰਦਰ ਸਿੰਘ ਖ਼ਿਲਾਫ਼ 10 ਦੋਸ਼ ਤੈਅ ਕੀਤੇ ਗਏ ਹਨ। ਲੈਂਸਿੰਗ ਸ਼ਹਿਰ ਵਿਚ ਰੋਮਾਰੀਓਜ਼ ਨਾਂਅ ਦੀ ਦੁਕਾਨ ਚਲਾਉਣ ਵਾਲੇ ਮਹਿੰਦਰ ਸਿੰਘ ਉਤੇ 10 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ।

ਅਜੀਤ ਡੈਸਕ 25-10-2026
ਨਿਊਯਾਰਕ, 24 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਸਰਕਾਰੀ ਖੁਰਾਕ ਸਹਾਇਤਾ ਯੋਜਨਾ ਦੇ ਪੈਸਿਆਂ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਮਹਿੰਦਰ ਸਿੰਘ ਖ਼ਿਲਾਫ਼ 10 ਦੋਸ਼ ਤੈਅ ਕੀਤੇ ਗਏ ਹਨ। ਲੈਂਸਿੰਗ ਸ਼ਹਿਰ ਵਿਚ ਰੋਮਾਰੀਓਜ਼ ਨਾਂਅ ਦੀ ਦੁਕਾਨ ਚਲਾਉਣ ਵਾਲੇ ਮਹਿੰਦਰ ਸਿੰਘ ਉਤੇ 10 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ।ਅਦਾਲਤੀ ਦਸਤਾਵੇਜ਼ਾਂ ਅਨੁਸਾਰ ਮਹਿੰਦਰ ਸਿੰਘ ਗਾਹਕਾਂ ਨੂੰ ਇਕ ਡਾਲਰ ਦੇ ਫੂਡ ਸਟੈਂਪ ਬਦਲੇ ਸਿਰਫ਼ 50 ਸੈਂਟ ਨਕਦ ਦਿੰਦਾ ਸੀ। ਇਸ ਤੋਂ ਇਲਾਵਾ ਉਹ ਗਾਹਕਾਂ ਨੂੰ ਸਰਕਾਰੀ ਖੁਰਾਕ ਸਹਾਇਤਾ ਰਾਹੀਂ ਪੁਰਾਣਾ ਉਧਾਰ ਚੁਕਾਉਣ ਅਤੇ ਅਜਿਹੀਆਂ ਵਸਤਾਂ ਖਰੀਦਣ ਦੀ ਇਜਾਜ਼ਤ ਦਿੰਦਾ ਸੀ, ਜਿਨ੍ਹਾਂ ਦੀ ਖਰੀਦ ਇਸ ਯੋਜਨਾ ਅਧੀਨ ਮਨਜ਼ੂਰ ਨਹੀਂ ਹੈ। ਦੋਸ਼ ਹੈ ਕਿ ਉਹ ਉਧਾਰ ਦੇਣ ਬਦਲੇ ਵਾਧੂ ਰਕਮ ਵੀ ਫੂਡ ਸਟੈਂਪ ਰਾਹੀਂ ਵਸੂਲਦਾ ਸੀ।ਮਿਸ਼ੀਗਨ ਦੇ ਪੱਛਮੀ ਜ਼ਿਲ੍ਹੇ ਦੇ ਸੰਘੀ ਸਰਕਾਰੀ ਵਕੀਲ ਟਿਮੋਥੀ ਵਰਹੇ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੀ ਮਦਦ ਲਈ ਦਿੱਤੇ ਜਾਣ ਵਾਲੇ ਸਰਕਾਰੀ ਪੈਸੇ ਦੀ ਦੁਰਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਮਹਿੰਦਰ ਸਿੰਘ ਖ਼ਿਲਾਫ਼ ਸਰਕਾਰੀ ਪੈਸੇ ਦੀ ਚੋਰੀ ਜਾਂ ਦੁਰਵਰਤੋਂ ਦਾ ਇਕ ਅਤੇ ਫੂਡ ਸਟੈਂਪ ਧੋਖਾਧੜੀ ਦੇ 9 ਦੋਸ਼ ਲਗਾਏ ਗਏ ਹਨ। ਦੋਸ਼ ਸਾਬਤ ਹੋਣ ਉਤੇ ਪਹਿਲੇ ਮਾਮਲੇ ਵਿਚ ਵੱਧ ਤੋਂ ਵੱਧ 10 ਸਾਲ ਅਤੇ ਬਾਕੀ ਹਰੇਕ ਦੋਸ਼ ਵਿਚ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਹ ਕਾਰਵਾਈ ਅਮਰੀਕਾ ਭਰ ਵਿਚ ਚਲਾਈ ਗਈ ਵਿਸ਼ੇਸ਼ ਜਾਂਚ ਮੁਹਿੰਮ ਦਾ ਹਿੱਸਾ ਹੈ, ਜਿਸ ਤਹਿਤ 40 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਈ ਹੈ। ਇਨ੍ਹਾਂ ਮਾਮਲਿਆਂ ਵਿਚ ਕਰੀਬ 4 ਕਰੋੜ 50 ਲੱਖ ਡਾਲਰ ਦੇ ਸੰਭਾਵਿਤ ਸਰਕਾਰੀ ਨੁਕਸਾਨ ਦਾ ਪਤਾ ਲੱਗਾ ਹੈ।
ਪਿਛਲੀ ਖ਼ਬਰ ਅਮਰੀਕਾ ਵਿਚ ਦੇਸ਼ ਨਿਕਾਲੇ ਦੇ ਡਰੋਂ ਇਲਾਜ ਕਰਵਾਉਣ ਨਾ ਗਈ ਕੈਨੇਡੀਅਨ ਔਰਤ ਦੀ ਮੌਤ ਅਗਲੀ ਖ਼ਬਰ ਅਮਰੀਕਾ ’ ਚ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਪਹੁੰਚਿਆ ਕੈਨੇਡੀਅਨ ਡਾਕਟਰ ਹਿਰਾਸਤ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।