24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

60 ਸਾਲਾ ਔਰਤ ਨੂੰ ਪਾਲਤੂ ਕੁੱਤੇ ਨੇ ਨੋਚ-ਨੋਚ ਕੇ ਕੀਤਾ ਜ਼ਖ਼ਮੀ

ਵੈਨਕੂਵਰ, 24 ਅਕਤੂਬਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਗ੍ਰੈਂਡ ਫੋਰਕਸ ਸ਼ਹਿਰ ਵਿਚ ਇਕ ਪਾਲਤੂ ਕੁੱਤੇ ਵਲੋਂ 60 ਸਾਲਾ ਔਰਤ ਉਤੇ ਕੀਤੇ ਗਏ ਭਿਆਨਕ ਹਮਲੇ ਕਾਰਨ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਸ ਹਮਲੇ ਦੌਰਾਨ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ ਪ੍ਰਸ਼ਾਸਨ ਨੇ ਹਮਲੇ ਵਿਚ ਸ਼ਾਮਿਲ ਪਾਲਤੂ ਕੁੱਤੇ ਨੂੰ ਮਨੁੱਖੀ ਤਰੀਕੇ ਨਾਲ ਮੌਤ ਦੇ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਅਜੀਤ ਡੈਸਕ 25-10-2026
ਵੈਨਕੂਵਰ, 24 ਅਕਤੂਬਰ (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਗ੍ਰੈਂਡ ਫੋਰਕਸ ਸ਼ਹਿਰ ਵਿਚ ਇਕ ਪਾਲਤੂ ਕੁੱਤੇ ਵਲੋਂ 60 ਸਾਲਾ ਔਰਤ ਉਤੇ ਕੀਤੇ ਗਏ ਭਿਆਨਕ ਹਮਲੇ ਕਾਰਨ ਇਲਾਕੇ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਸ ਹਮਲੇ ਦੌਰਾਨ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ ਪ੍ਰਸ਼ਾਸਨ ਨੇ ਹਮਲੇ ਵਿਚ ਸ਼ਾਮਿਲ ਪਾਲਤੂ ਕੁੱਤੇ ਨੂੰ ਮਨੁੱਖੀ ਤਰੀਕੇ ਨਾਲ ਮੌਤ ਦੇ ਦਿੱਤੇ ਜਾਣ ਦੀ ਪੁਸ਼ਟੀ ਕੀਤੀ ਹੈ।ਜਾਣਕਾਰੀ ਅਨੁਸਾਰ ਗ੍ਰੈਂਡ ਫੋਰਕਸ ਸ਼ਹਿਰ ਵਿਚ ਅਚਾਨਕ ਇਕ ਪਾਲਤੂ ਕੁੱਤੇ ਨੇ 60 ਸਾਲਾ ਔਰਤ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਮਲੇ ਤੋਂ ਬਾਅਦ ਔਰਤ ਦੇ ਇਲਾਜ ਅਤੇ ਸਿਹਤਯਾਬੀ ਦੀ ਪ੍ਰਕਿਰਿਆ ਜਾਰੀ ਹੈ।ਇਸ ਘਟਨਾ ਨੇ ਪਾਲਤੂ ਕੁੱਤਿਆਂ ਦੀ ਦੇਖਭਾਲ, ਉਨ੍ਹਾਂ ਉੱਤੇ ਢੁਕਵਾਂ ਨਿਯੰਤਰਣ ਰੱਖਣ ਅਤੇ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਸਵਾਲਾਂ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਕੁੱਤਿਆਂ ਦੇ ਮਾਲਕਾਂ ਵਲੋਂ ਸਾਵਧਾਨੀ ਵਰਤਣੀ ਅਤੇ ਜਨਤਕ ਥਾਵਾਂ ਉਤੇ ਜਾਨਵਰਾਂ ਨੂੰ ਕਾਬੂ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ।
ਪਿਛਲੀ ਖ਼ਬਰ ਡੇਵਿਡ ਈ.ਬੀ. ਦੀ ਅਗਵਾਈ ‘ਚ ਐਨ.ਡੀ.ਪੀ. ਵਲੋਂ ਸਰੀ ਸੈਂਟਰ ‘ਚ ਭਰਵੀਂ ਚੋਣ ਰੈਲੀ ਅਗਲੀ ਖ਼ਬਰ ਅਮਰੀਕੀ ਨਾਗਰਿਕਤਾ ਮਿਲਣ ਦੀ ਰਫ਼ਤਾਰ 76 ਫ਼ੀਸਦੀ ਘਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।