25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਵਪਾਰ ਸਮਝੌਤੇ ਸੰਬੰਧੀ ਭਾਰਤ-ਅਮਰੀਕਾ ਵਲੋਂ 3 ਦਿਨਾ ਗੱਲਬਾਤ ਸ਼ੁਰੂ

ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਏਜੰਸੀ)-ਭਾਰਤ ਅਤੇ ਅਮਰੀਕਾ ਦੇ ਮੁੱਖ ਵਾਰਤਾਕਾਰਾਂ ਨੇ ਮੰਗਲਵਾਰ ਨੂੰ ਇਥੇ ਪ੍ਰਸਤਾਵਿਤ ਅੰਤਰਿਮ ਵਪਾਰ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਲਈ ਤਿੰਨ ਦਿਨਾ ਗੱਲਬਾਤ ਦਾ ਦੌਰ ਸ਼ੁਰੂ ਕੀਤਾ | ਇਸ ਸਮਝੌਤੇ ਦਾ ਖਾਕਾ ਫਰਵਰੀ 'ਚ ਹੀ ਤਿਆਰ ਕਰ ਲਿਆ ਗਿਆ ਸੀ | ਅਮਰੀਕੀ ਟੀਮ ਦੀ ਅਗਵਾਈ ਇਸ ਦੇ ਮੁੱਖ ਵਾਰਤਾਕਾਰ ਬ੍ਰੇਂਡਨ ਲਿੰਚ ਕਰ ਰਹੇ ਹਨ | ਭਾਰਤ ਦੇ ਮੁੱਖ ਵਾਰਤਾਕਾਰ ਦਰਪਣ ਜੈਨ ਹਨ, ਜੋ ਵਣਜ ਵਿਭਾਗ 'ਚ ਵਧੀਕ ਸਕੱਤਰ ਹਨ | ਇਹ ਗੱਲਬਾਤ ਇਥੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਮੁੱਖ ਦਫ਼ਤਰ ਵਣਿਜਯ ਭਵਨ 'ਚ ਚੱਲ ਰਹੀ ਹੈ | ਦੋਵੇਂ ਧਿਰਾਂ ਅੰਤਰਿਮ ਵਪਾਰ ਸਮਝÏਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ ਵਿਆਪਕ ਦੁਵੱਲੇ ਵਪਾਰ ਸਮਝÏਤੇ (ਬੀ.ਟੀ.ਏ.) ਲਈ ਗੱਲਬਾਤ ਨੂੰ ਅੱਗੇ ਵਧਾਉਣ ਲਈ ਵਿਚਾਰ ਕਰ ਰਹੀਆਂ ਹਨ |

ਪਿਛਲੀ ਖ਼ਬਰ ਭਾਰਤ ਵਲੋਂ ਰੁਦਰ ਐਮ-2 ਮਿਜ਼ਾਈਲਾਂ ਦਾ ਸਫ਼ਲਤਾਪੂਰਵਕ ਪ੍ਰੀਖਣ ਅਗਲੀ ਖ਼ਬਰ -ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ- ਮਨੀਪੁਰੀ ਫਿਲਮ ‘ਬੂੰਗ’ ਨੇ ਜਿੱਤੇ 3 ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।