ਨਵੀਂ ਦਿੱਲੀ, 2 ਜੂਨ (ਪੀ.ਟੀ.ਆਈ.)-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਅਫਗਾਨਿਸਤਾਨ ਵਿਰੁੱਧ ਇੱਕਮਾਤਰ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਚੰਡੀਗੜ੍ਹ ‘ਚ ਚੱਲ ਰਹੇ ਭਾਰਤੀ ਕੈਂਪ ‘ਚ ਨੈੱਟ ਗੇਂਦਬਾਜ਼ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ ਮੈਚ 6 ਜੂਨ ਤੋਂ ਮੁੱਲਾਂਪੁਰ ਸਟੇਡੀਅਮ ‘ਚ ਖੇਡਿਆ ਜਾਵੇਗਾ। 29 ਸਾਲਾ ਨਬੀ ਨੂੰ 19 ਮਈ ਨੂੰ ਜਾਰੀ ਕੀਤੇ ਗਏ ਟੈਸਟ ਤੇ ਇਕ ਰੋਜ਼ਾ ਟੀਮ ‘ਚ ਨਹੀਂ ਚੁਣਿਆ ਗਿਆ ਸੀ। ਰਿਪੋਰਟਾਂ ਅਨੁਸਾਰ, ਉਨ੍ਹਾਂ ਨੂੰ ਭਾਰਤੀ ਟੀਮ ਦੇ ਮਾਹੌਲ ਦੇ ਅਨੁਕੂਲ ਹੋਣ ਲਈ ਬੁਲਾਇਆ ਗਿਆ ਹੈ। ਕੁਝ ਦਿਨ ਪਹਿਲਾਂ, ਪ੍ਰਿੰਸ ਯਾਦਵ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ। ਨਬੀ ਪਿਛਲੇ 2 ਰਣਜੀ ਟਰਾਫੀ ਸੀਜ਼ਨਾਂ ‘ਚ ਘਰੇਲੂ ਕ੍ਰਿਕਟ ‘ਚ ਸਭ ਤੋਂ ਸਫਲ ਤੇਜ਼ ਗੇਂਦਬਾਜ਼ ਰਹੇ ਹਨ। ਉਨ੍ਹਾਂ ਨੇ ਪਿਛਲੇ ਸੀਜ਼ਨ ਵਿਚ 17 ਪਾਰੀਆਂ ‘ਚ 60 ਵਿਕਟਾਂ ਲਈਆਂ। ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਆਪਣਾ ਪਹਿਲਾ ਰਣਜੀ ਟਰਾਫੀ ਖਿਤਾਬ ਜਿੱਤਣ ‘ਚ ਮਦਦ ਕੀਤੀ। ਇਸ ਨਾਲ 2 ਸੀਜ਼ਨਾਂ ‘ਚ ਉਨ੍ਹਾਂ ਦੀਆਂ ਵਿਕਟਾਂ ਦੀ ਗਿਣਤੀ 104 ਹੋ ਗਈ ਹੈ।
ਆਕਿਬ ਨਬੀ ਭਾਰਤੀ ਟੈਸਟ ਟੀਮ ’ਚ ਹੋਏ ਸ਼ਾਮਿਲ
ਅਜੀਤ ਡੈਸਕ
03-06-2026