24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਐਨ . ਡੀ . ਪੀ . ਨੇ ਹਮੇਸ਼ਾ ਹੀ ਸੂਈ ਧਾਗੇ ਵਾਂਗੂ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ - ਥਿੰਦ

ਵੈਨਕੂਵਰ, 24 ਅਕਤੂਬਰ (ਮਲਕੀਤ ਸਿੰਘ)-ਦੇਸ਼ਾਂ-ਵਿਦੇਸ਼ਾਂ ‘ਚ ਮਹਾਨ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਗਦਰੀ ਬਾਬਿਆਂ ਦੀ ਯਾਦ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਿਉਂਦਾ ਰੱਖਣ ਲਈ ਪਿਛਲੇ 37 ਸਾਲ ਤੋਂ ਯਤਨਸ਼ੀਲ ਉੱਘੇ ਸਮਾਜ ਸੇਵੀ ਅਤੇ ਸਰੀ ਨੌਰਥ ਵਿਧਾਨ ਸਭਾ ਹਲਕੇ ਤੋਂ ਐਨ. ਡੀ.

ਅਜੀਤ ਡੈਸਕ 25-10-2026
ਵੈਨਕੂਵਰ, 24 ਅਕਤੂਬਰ (ਮਲਕੀਤ ਸਿੰਘ)-ਦੇਸ਼ਾਂ-ਵਿਦੇਸ਼ਾਂ ‘ਚ ਮਹਾਨ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਗਦਰੀ ਬਾਬਿਆਂ ਦੀ ਯਾਦ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਿਉਂਦਾ ਰੱਖਣ ਲਈ ਪਿਛਲੇ 37 ਸਾਲ ਤੋਂ ਯਤਨਸ਼ੀਲ ਉੱਘੇ ਸਮਾਜ ਸੇਵੀ ਅਤੇ ਸਰੀ ਨੌਰਥ ਵਿਧਾਨ ਸਭਾ ਹਲਕੇ ਤੋਂ ਐਨ.ਡੀ.ਪੀ. ਉਮੀਦਵਾਰ ਸਾਹਿਬ ਸਿੰਘ ਥਿੰਦ ਨੇ ਦਾਅਵਾ ਕੀਤਾ ਹੈ ਕਿ ਐਨ.ਡੀ.ਪੀ. ਨੇ ਹਮੇਸ਼ਾ ਤੋਂ ਹੀ ਆਮ ਲੋਕਾਂ ਨੂੰ ਸੂਈ ਧਾਗੇ ਵਾਂਗੂ ਜੋੜਨ ਦਾ ਰੋਲ ਨਿਭਾਇਆ ਹੈ, ਜਦੋਂਕਿ ਇਸ ਦੀਆ ਵਿਰੋਧੀ ਪਾਰਟੀਆਂ ਨੇ ਕੈਂਚੀ ਵਾਂਗੂੰ ਲੋਕਾਂ ਨੂੰ ਕੱਟਣ ਦਾ ਕੰਮ ਕੀਤਾ ਹੈ। ਅੱਜ ਆਪਣੀ ਚੋਣ ਮੁਹਿੰਮ ਦੌਰਾਨ ਵੱਖ-ਵੱਖ ਘਰਾਂ ‘ਚ ਸੈਂਕੜੇ ਵੋਟਰਾਂ ਨਾਲ ਸੰਪਰਕ ਕਰਨ ਉਪਰੰਤ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾ ਕਿਹਾ ਕਿ ਉਨ੍ਹਾਂ ਨੂੰ ਆਮ ਲੋਕਾਂ ਤੋਂ ਭਰਪੂਰ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਜਿੱਤ ਹੋਣੀ ਯਕੀਨੀ ਹੈ।ਉਨ੍ਹਾਂ ਅੱਗੇ ਕਿਹਾ ਕਿ ਉਹ ਗਦਰੀ ਬਾਬਿਆਂ ਅਤੇ ਆਜ਼ਾਦੀ ਘੁਲਾਟੀਆਂ ਦੀ ਯਾਦ ਨੂੰ ਵਿਦੇਸ਼ਾਂ ਦੀ ਧਰਤੀ ਤੇ ਕਾਇਮ ਰੱਖਣ ਲਈ ਪਹਿਲਾਂ ਵਾਂਗ ਹੀ ਯਤਨਸ਼ੀਲ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਹ ਵਿਧਾਇਕ ਚੁਣੇ ਜਾਂਦੇ ਹਨ ਉਨ੍ਹਾਂ ਦੇ ਪਲੇਠੇ ਕੰਮਾਂ ‘ਚ ਨਸ਼ਿਆਂ ਦੀ ਰੋਕਥਾਮ,ਸਿਹਤ ਸਹੂਲਤਾਂ ਦੀ ਘਾਟ ਨੂੰ ਦੂਰ ਕਰਨ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣਾ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਐਨ.ਡੀ.ਪੀ ਦੇ ਯਤਨਾ ਸਦਕਾ ਹੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ। ਅਖੀਰ ‘ਚ ਥਿੰਦ ਨੇ ਇਹ ਵੀ ਕਿਹਾ ਕਿ ਜਿਵੇਂ ਆਮ ਲੋਕਾਂ ਦੇ ਸਹਿਯੋਗ ਅਤੇ ਉਨ੍ਹਾਂ ਦੀ ਟੀਮ ਦੇ ਅਣਥੱਕ ਯਤਨਾ ਸਦਕਾ ਕਾਮਾਂਗਾਟਾਮਾਰੂ ਮੁੱਦੇ ਤੇ ਕੈਨੇਡੀਅਨ ਸਰਕਾਰ ਤੋਂ ਮਾਫੀ ਮੰਗਵਾਈ ਗਈ ਸੀ,ਠੀਕ ਇਸੇ ਹੀ ਤਰ੍ਹਾਂ ਉਹ ਭਵਿੱਖ ਵਿੱਚ ਵੀ ਅਜਿਹੇ ਸਾਂਝੇ ਕੰਮਾਂ ਲਈ ਯਤਨਸ਼ੀਲ ਰਹਿਣਗੇ । ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜਸਪਾਲ ਥਿੰਦ, ਰਮਿੰਦਰਜੀਤ ਧਾਮੀ, ਕਰਨਜੀਤ ਬੈਂਸ, ਬੱਬੂ ਗਿੱਲ,ਹਰਪ੍ਰੀਤ ਸਿੰਘ, ਅਤੇ ਸੰਦੀਪ ਸਿੰਘ ਤੂਰ ਆਦਿ ਵੀ ਹਾਜ਼ਰ ਸਨ
ਪਿਛਲੀ ਖ਼ਬਰ ਵੈਨਕੂਵਰ ਦੇ ਰਿਹਾਇਸ਼ੀ ਇਲਾਕਿਆਂ ’ਚ ਹਲਕਾਏ ਜੰਗਲੀ ਜਾਨਵਰ ਦੀ ਦਹਿਸ਼ਤ, ਕਈ ਲੋਕਾਂ ਨੂੰ ਕੱਟਣ ਦਾ ਖਦਸ਼ਾ ਅਗਲੀ ਖ਼ਬਰ ਡੇਵਿਡ ਈ.ਬੀ. ਦੀ ਅਗਵਾਈ ‘ਚ ਐਨ.ਡੀ.ਪੀ. ਵਲੋਂ ਸਰੀ ਸੈਂਟਰ ‘ਚ ਭਰਵੀਂ ਚੋਣ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।